ਜੇ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਅਤੇ ਤੁਹਾਡਾ ਬਜਟ 15 ਹਜ਼ਾਰ ਰੁਪਏ ਤੋਂ ਘੱਟ ਹੈ, ਤਾਂ ਅਸੀਂ ਤੁਹਾਨੂੰ ਬਹੁਤ ਸਾਰੇ ਆਪਸ਼ਨਸ ਸਜੇਸਟ ਕਰ ਰਹੇ ਹਾਂ ਜੋ ਤੁਹਾਡੀ ਪਸੰਦ ਬਣ ਸਕੇ।
Redmi Note 9 Pro
ਜੇ ਤੁਸੀਂ 15,000 ਰੁਪਏ ਦੇ ਅੰਦਰ ਫੋਨ ਲੈਣਾ ਚਾਹੁੰਦੇ ਹੋ ਤਾਂ ਰੈਡਮੀ ਨੋਟ 9 ਪ੍ਰੋ ਇੱਕ ਵਧੀਆ ਵਿਕਲਪ ਹੈ। ਇਸ ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ, ਜਦਕਿ 6 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਹੈ।
Realme Narzo 10
ਇਹ ਰੀਅਲਮੀ ਫੋਨ ਉਨ੍ਹਾਂ ਲਈ ਇਕ ਵਧੀਆ ਵਿਕਲਪ ਹੈ ਜੋ ਗੇਮਿੰਗ ਦੇ ਸ਼ੌਕੀਨ ਹਨ। ਇਸ 'ਚ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ। ਇਸ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।
ਤੁਹਾਡੇ ਫੋਨ 'ਚ ਵੀ ਜੇਕਰ ਇਹ ਖਤਰਨਾਕ ਐਪ ਤਾਂ ਤੁਰੰਤ ਹਟਾਓ
Samsung Galaxy M21
ਸੈਮਸੰਗ ਦਾ ਇਹ ਫੋਨ ਵੀ ਇਸ ਸੂਚੀ 'ਚ ਸ਼ਾਮਲ ਹੈ। ਇਸ ਦੇ 4 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 13,199 ਰੁਪਏ ਹੈ, ਜਦਕਿ 6 ਜੀਬੀ ਰੈਮ + 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 15,499 ਰੁਪਏ ਹੈ।
Redmi Note 8
ਬਜਟ ਸੈਗਮੇਂਟ 'ਚ ਰੈਡਮੀ ਨੋਟ 8 ਫੋਨ ਵੀ ਤੁਹਾਡੀ ਪਸੰਦ ਬਣ ਸਕਦਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 10,999 ਰੁਪਏ 'ਚ ਖਰੀਦੀ ਜਾ ਸਕਦੀ ਹੈ। ਇਹ ਫੋਨ ਦੋ ਵੇਰੀਐਂਟ 'ਚ ਵੀ ਉਪਲੱਬਧ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
15 ਹਜ਼ਾਰ ਤੋਂ ਘੱਟ ਹੈ ਬਜਟ ਤਾਂ ਇਹ ਸਮਾਰਟਫੋਨ ਬਣ ਸਕਦੇ ਤੁਹਾਡੀ ਪਸੰਦ, ਚੁਣੋ ਘੱਟ ਕੀਮਤ 'ਚ ਜ਼ਿਆਦਾ ਫੀਚਰਸ
ਏਬੀਪੀ ਸਾਂਝਾ
Updated at:
06 Sep 2020 05:49 PM (IST)
ਜੇ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਅਤੇ ਤੁਹਾਡਾ ਬਜਟ 15 ਹਜ਼ਾਰ ਰੁਪਏ ਤੋਂ ਘੱਟ ਹੈ, ਤਾਂ ਅਸੀਂ ਤੁਹਾਨੂੰ ਬਹੁਤ ਸਾਰੇ ਆਪਸ਼ਨਸ ਸਜੇਸਟ ਕਰ ਰਹੇ ਹਾਂ ਜੋ ਤੁਹਾਡੀ ਪਸੰਦ ਬਣ ਸਕੇ।
- - - - - - - - - Advertisement - - - - - - - - -