ਸਾਈਬਰ ਸਿਕਿਓਰਟੀ ਮਾਹਿਰਾਂ ਨੇ ਗੂਗਲ ਪਲੇਅ ਸਟੋਰ 'ਤੇ ਮੌਜੂਦ ਅਜਿਹੇ ਕਈ ਖਤਰਨਾਕ ਐਪਸ ਦਾ ਪਤਾ ਲਾਇਆ ਹੈ ਜੋ ਮੈਲਵੇਅਰ ਤੋਂ ਪ੍ਰਭਾਵਿਤ ਪਾਏ ਗਏ ਸਨ। ਇਨ੍ਹਾਂ ਐਪਸ ਨੂੰ ਹੁਣ ਤਕ ਦੋ ਲਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ


ਇੱਕ ਰਿਪੋਰਟ ਮੁਤਾਬਕ ਇਨ੍ਹਾਂ 'ਚ ਕਨਵੀਨੀਅੰਟ ਸਕੈਨਰ 2, ਸੇਫਟੀ ਐਪਲੌਕ, ਪੁਸ਼ ਮੈਸੇਜ-ਟੈਕਸਟਿੰਗ ਐਂਡ ਐਸਐਮਐਸ, ਇਮੋਜੀ ਵਾਲਪੇਪਰ, ਸੈਪਰੇਟ ਡੌਕ ਸਕੈਨਰ ਤੇ ਫਿੰਗਰਪ੍ਰਿੰਟ ਗੇਮਬੌਕਸ ਜਿਹੇ ਐਪ ਸ਼ਾਮਲ ਹਨ।


ਪਹਿਲਾਂ ਵੀ ਹਟਾਏ ਗਏ:


ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਲਿਆ ਗਿਆ ਹੈ। ਹਾਲਾਂਕਿ ਅਜੇ ਵੀ ਜਿਹੜੇ ਸਮਾਰਟਫੋਨਸ 'ਚ ਇਹ ਐਪ ਮੌਜੂਦ ਹਨ ਉਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿਤੀ ਗਈ ਹੈ। ਦਰਅਸਲ ਜੋਕਰ ਮੈਲਵੇਅਰ ਡਿਵਾਈਸ 'ਚ ਆ ਜਾਣ 'ਤੇ ਯੂਜ਼ਰਸ ਨੂੰ ਪ੍ਰੀਮੀਅਮ ਸਰਵਿਸ ਲਈ ਬਿਨਾਂ ਕੁਝ ਜਾਣੇ ਹੀ ਸਬਸਕ੍ਰਾਇਬ ਕਰ ਦਿੰਦੇ ਹਨ। ਇਸ ਤੋਂ ਪਹਿਲਾਂ 2017 'ਚ ਗੂਗਲ ਪਲੇਅ ਸਟੋਰ ਤੋਂ ਅਜਿਹੇ 1700 ਐਪ ਹਟਾਏ ਹਨ ਜੋ ਜੋਕਰ ਮੈਲਵੇਅਰ ਤੋਂ ਪ੍ਰਭਾਵਿਤ ਸਨ। ਹਾਲਾਂਕਿ ਇਹ ਐਪ ਦੂਜੇ ਰੂਪ ਲੈ ਕੇ ਪਲੇਅ ਸਟੋਰ 'ਤੇ ਆ ਜਾਂਦੇਹਨ।


ਤੁਹਾਡੇ ਫੋਨ ਵਿੱਚ ਹਨ ਇਹ ਐਪ ਤਾਂ ਕਰ ਦਿਉ ਡਿਲੀਟ:


ਹਟਾਏ ਗਏ ਐਪਸ 'ਚ Safety AppLock ਦਾ ਕੰਮ ਕਿਸੇ ਐਪ ਨੂੰ ਪੈਟਰਨ ਜਾਂ ਪਾਸਵਰਡ ਨਾਲ ਲੌਕ ਕਰਨਾ ਸੀ। Push Message-Texting & SMS ਇੱਕ SMS & Messaging ਐਪ ਸੀ। ਇਸ ਨਾਲ ਰਿੰਗਟੋਨ ਤੋਂ ਲੈ ਕੇ ਵਾਈਬ੍ਰੇਸ਼ਨ ਪੈਟਰਨ ਤਕ ਕਸਟਮਾਇਜ਼ ਕਰ ਸਕਦੇ ਸਨ।


ਇਸ ਤੋਂ ਇਲਾਵਾ Emoji wallpaper ਐਪ ਦੀ ਵਰਤੋਂ ਫੋਨ ਦੀ ਬੈਕਗ੍ਰਾਊਂਡ ਬਦਲਣ ਲਈ ਕੀਤੀ ਜਾਂਦੀ ਸੀ। Separate Doc Scanner ਇੱਕ ਡਾਕਿਊਮੈਂਟ ਕੈਨਰ ਐਪ ਸੀ। ਇਨ੍ਹਾਂ ਸਾਰੇ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜੇਕਰ ਤੁਹਾਡੇ ਫੋਨ 'ਚ ਇਹ ਐਪ ਮੌਜੂਦ ਹਨ ਤਾਂ ਇਨ੍ਹਾਂ ਨੂੰ ਹਟਾ ਦਿਉ।





ਦਿਲਚਸਪ:

ਢਾਈ ਘੰਟੇ ਬਰਫ ਦੇ ਬਕਸੇ 'ਚ ਰਹਿ ਕੇ ਇਸ ਸ਼ਖਸ ਨੇ ਬਣਾਇਆ ਵਿਸ਼ਵ ਰਿਕਾਰਡ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ