ਨਵੀਂ ਦਿੱਲੀ: AnTuTu ਨੇ ਇੱਕ ਵਾਰ ਫੇਰ ਟੌਪ 10 ਬੈਸਟ ਸਮਾਰਟਫੋਨਾਂ ਦੀ ਲਿਸਟ ਜਾਰੀ ਕੀਤੀ ਹੈ। ਇਹ ਲਿਸਟ ਮਾਰਚ 2019 ਲਈ ਹੈ। ਇਸ ‘ਚ ਫਰਵਰੀ ਮਹੀਨੇ ‘ਚ ਵੀ ਸ਼ਿਓਮੀ Mi 9 ਨੇ ਟੌਪ ਕੀਤਾ ਸੀ। ਇਸ ਵਾਰ ਵੀ ਸ਼ਿਓਮੀ Mi 9 ਦੇ ਟ੍ਰਾਂਸਪੇਰੈਂਟ ਐਡੀਸ਼ਨ ਨੇ ਟੌਪ ਰੈਂਕ ਹਾਸਲ ਕੀਤਾ ਹੈ। ਸਟੈਂਡਰਡ ਸ਼ਿਓਮੀ Mi 9 ਨੂੰ ਦੂਜਾ ਰੈਂਕ ਹਾਸਲ ਹੋਇਆ ਹੈ। 12 ਜੀਬੀ ਰੈਮ ਤੇ 256 ਸਟੋਰੇਜ਼ ਵਾਲੇ ਵੀਵੋ iQOO ਮੌਨਸਟਰ ਅਡੀਸ਼ਨ ਨੂੰ ਇਸ ਲਿਸਟ ‘ਚ ਤੀਜਾ ਨੰਬਰ ਮਿਲਿਆ ਹੈ। ਇਸ ਲਿਸਟ ‘ਚ ਚੌਥੇ ਨੰਬਰ ‘ਤੇ ਸੈਮਸੰਗ ਗਲੈਕਸੀ ਐਸ10+, ਸੈਮਸੰਗ ਐਸ 10 ਨੂੰ 5ਵਾਂ ਸਥਾਨ ਮਿਲਿਆ ਹੈ। ਇਸ ਲਿਸਟ ਦੀ ਖਾਸ ਗੱਲ ਹੈ ਕਿ ਸ਼ਿਓਮੀ Mi 9 ਨੇ ਸਕੋਰ ਦੇ ਮਾਮਲੇ ‘ਚ ਲੇਟੇਸਟ ਆਈਫੋਨ ਐਕਸ ਐਸ ਨੂੰ ਵੀ ਮਾਤ ਦੇ ਦਿੱਤੀ ਹੈ।