9to5Google ਰਿਪੋਰਟ ਮੁਤਾਬਕ ਗੂਗਲ ਦੀ ਮਾਲਕੀਅਤ ਵਾਲੀ ਕੰਪਨੀ YouTube ਨੂੰ ਸੌਰਟਸ ਲਈ ਲਾਇਸੈਂਸ ਹਾਸਲ ਸੰਗੀਤ ਤੇ ਗਾਣੇ ਬਣਾਉਣ ਦੀ ਇਜਾਜ਼ਤ ਦੇਵੇਗੀ। ਜਦਕਿ, ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਯੂਟਿਊਬ ਇਸ ਵੀਡੀਓ ਦੀ ਮਿਆਦ ਕਿੰਨੀ ਰੱਖੇਗਾ। ਟਿਕਟੌਕ 'ਤੇ ਬਣੇ ਵੀਡੀਓ 15 ਤੋਂ 60 ਸਕਿੰਟ ਦੇ ਹੁੰਦੇ ਹਨ।
YouTube, ਸੌਰਟਸ ਐਂਡਰਾਇਡ ਤੇ iOS ਲਈ ਮੋਬਾਈਲ ਐਪ 'ਤੇ ਉਪਲਬਧ ਹੋਣਗੇ। ਯੂਟਿਊਬ ਨੇ ਹਾਲੇ ਤੱਕ ਡੈਸਕਟਾਪ ਐਪ ਲਈ ਇਸ ਨੂੰ ਰਿਲੀਜ਼ ਦਾ ਐਲਾਨ ਨਹੀਂ ਕੀਤਾ ਹੈ। ਯੂਟਿਊਬ ਦੇ ਸੌਰਟਸ ਦਾ ਮੁਕਾਬਲਾ ਟਿਕਟੌਕ ਨਾਲ ਹੋਵੇਗਾ।