ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ਵਿਆਪੀ ਲੌਕਡਾਊਨ ਹੈ। ਵਿੱਦਿਅਕ ਅਦਾਰੇ, ਦਫ਼ਤਰ ਸਭ ਬੰਦ ਹਨ ਜਿਸ ਕਾਰਨ ਘਰਾਂ 'ਚ ਵਿਹਲੇ ਰਹਿ ਕੇ ਲੋਕਾਂ ਦੀ ਸੋਸ਼ਲ ਮੀਡੀਆ 'ਤੇ ਹਾਜ਼ਰੀ ਵਧ ਗਈ ਹੈ। ਟਵਿੱਟਰ 'ਤੇ ਦਿਨ-ਬ-ਦਿਨ ਨਵੇਂ ਟ੍ਰੈਂਡ ਆ ਰਹੇ ਹਨ।
ਇਸ ਵਾਰ ਟਵਿੱਟਰ 'ਤੇ ਯੂ-ਟਿਊਬ ਤੇ ਟਿਕਟੌਕ ਦੇ ਫੈਨ ਦੋ ਗਰੁੱਪਾਂ ਨੇ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਬਿਹਤਰ ਸਾਬਤ ਕਰਨ ਲਈ ਕੁਝ ਅਜਿਹਾ ਕੀਤਾ ਕਿ ਪੂਰਾ ਟਵਿੱਟਰ ਇਨ੍ਹਾਂ ਹੈਸ਼ਟੈਗਸ ਨਾਲ ਭਰ ਗਿਆ-#Amir Siddiqui, #Carryminati, #Tiktokers, #youtubers, #Skirt.
ਯੂ-ਟਿਊਬ ਤੇ ਟਿਕਟੌਕ ਦੇ ਫੈਨਸ ਵਿਚਾਲੇ ਕਈ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਹੈ। ਦੋਵੇਂ ਇੱਕ-ਦੂਜੇ ਦਾ ਮਜ਼ਾਕ ਬਣਾਉਂਦੇ ਨਜ਼ਰ ਆਉਂਦੇ ਹਨ। ਇਹ ਮਜ਼ਾਕ ਉਸ ਵੇਲੇ ਵਧ ਗਿਆ ਜਦੋਂ ਟਿਕਟੌਕ ਸਟਾਰ ਆਮਿਕ ਸਿਦੀਕੀ ਨੇ ਇਕ ਵੀਡੀਓ ਬਣਾਈ ਜਿਸ 'ਚ ਉਨ੍ਹਾਂ ਯੂ-ਟਿਊਬ 'ਤੇ ਮਜ਼ਾਕ ਬਣਾਉਣ ਵਾਲਿਆਂ ਨੂੰ ਵਲੇਟਿਆ।
ਯ-ਟਿਊਬ ਵਾਲਿਆਂ ਨੇ ਵੀ ਇਸ ਦਾ ਜਵਾਬ ਦਿੱਤਾ। ਯੂ-ਟਿਊਬ 'ਤੇ ਕੈਰੀ ਮਿਨਾਟੀ ਨਾਂਅ ਦੇ ਅਕਾਊਂਟ ਤੋਂ ਇਕ ਵੀਡੀਓ ਜਾਰੀ ਕੀਤਾ ਗਿਆ, ਜਿਸ 'ਚ ਟਿੱਕਟੌਕ ਵਾਲਿਆਂ 'ਤੇ ਨਿਸ਼ਾਨਾ ਸਾਧਿਆ। ਇਹ ਵੀਡੀਓ ਲੱਖਾਂ ਲੋਕਾਂ ਤਕ ਪਹੁੰਚ ਗਿਆ। ਇਸ ਵੀਡੀਓ ਦੇ ਦੋ ਦਿਨ 'ਚ 43 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਉੱਥੇ ਹੀ ਕਰੀਬ ਚਾਰ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਉਨ੍ਹਾਂ ਦੇ ਵੀਡੀਓ ਨੂੰ ਲਾਇਕ ਕੀਤਾ।
ਇਹ ਵੀ ਪੜ੍ਹੋ: ਭੁੱਖੇ ਮਰਦੇ, ਕੀ ਨਾ ਕਰਦੇ! ਵੇਖੋ ਕੋਰੋਨਾ ਦੀ ਤਬਾਹੀ ਦਾ ਭਿਆਨਕ ਰੂਪ
ਇਸ ਤੋਂ ਬਾਅਦ ਇਹ ਜੰਗ ਟਵਿੱਟਰ 'ਤੇ ਸ਼ੁਰੂ ਹੋ ਗਈ। ਹਜ਼ਾਰਾਂ ਲੋਕਾਂ ਨੇ ਮੀਮਸ ਸ਼ੇਅਰ ਕਰਕੇ ਇਕ ਦੂਜੇ 'ਤੇ ਆਪਣੀ ਭੜਾਸ ਕੱਢੀ। ਜਿਸ ਕਾਰਨ ਟਵਿੱਟਰ 'ਤੇ ਟਿਕਟੌਕ, ਯੂਟਿਊਬ ਦਾ ਬੋਲਬਾਲਾ ਰਿਹਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ