Funny Video: ਏਸ਼ੀਆ ਕੱਪ 2022 ਦੇ ਫਾਈਨਲ ਦੌਰਾਨ ਪਾਕਿਸਤਾਨ ਵੱਲੋਂ ਕੈਚ ਸੁੱਟਣ ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿੱਥੇ ਇਹ ਵੀਡੀਓ ਹਰ ਪਾਸੇ ਮਜ਼ਾਕ ਬਣ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਵੀਡੀਓ ਨੂੰ ਪ੍ਰੇਰਨਾ ਵਜੋਂ ਵਰਤਿਆ ਜਾ ਰਿਹਾ ਹੈ। ਦਰਅਸਲ, ਦਿੱਲੀ ਪੁਲਿਸ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਨੂੰ ਸੜਕ ਸੁਰੱਖਿਆ ਦਾ ਸੰਦੇਸ਼ ਦਿੱਤਾ ਹੈ। ਹੁਣ ਆਪ ਹੀ ਦੇਖ ਲਓ।



ਹਾਲਾਂਕਿ ਦਿੱਲੀ ਪੁਲਿਸ ਸੜਕ ਹਾਦਸਿਆਂ ਤੋਂ ਬਚਣ ਲਈ ਹਰ ਵਾਰ ਕਿਸੇ ਨਾ ਕਿਸੇ ਨਵੇਂ ਅਤੇ ਅਨੋਖੇ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ ਪਰ ਇਸ ਵਾਰ ਫਿਰ ਦਿੱਲੀ ਪੁਲਿਸ ਨੇ ਇੱਕ ਰਸਤਾ ਲੱਭ ਲਿਆ ਹੈ। ਦਰਅਸਲ, ਇਸ ਵਾਰ ਵੀ ਦਿੱਲੀ ਪੁਲਿਸ ਨੇ ਰਚਨਾਤਮਕਤਾ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ ਦੇ ਫਾਈਨਲ ਮੈਚ ਦੀ ਇੱਕ ਕਲਿੱਪ ਸ਼ੇਅਰ ਕੀਤੀ ਹੈ। ਕਲਿੱਪ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਏ ਭਾਈ, ਜ਼ਰਾ ਦੇਖ ਕੇ ਚਲੋ।' ਇਸ ਵੀਡੀਓ 'ਚ ਖਿਡਾਰੀਆਂ ਦੇ ਤਾਲਮੇਲ ਦੀ ਕਮੀ ਅਤੇ ਚੌਕਸੀ ਨੂੰ ਉਜਾਗਰ ਕਰਦੇ ਹੋਏ ਸੜਕ 'ਤੇ ਚੱਲਦੇ ਸਮੇਂ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਚੱਲ ਰਿਹਾ ਗੀਤ 'ਏ ਭਾਈ, ਜ਼ਰਾ ਦੇਖ ਕੇ ਚਲੋ' 1970 'ਚ ਰਿਲੀਜ਼ ਹੋਈ ਰਾਜ ਕਪੂਰ ਸਟਾਰਰ ਫਿਲਮ 'ਮੇਰਾ ਨਾਮ ਜੋਕਰ' ਦਾ ਹੈ।


ਦੱਸ ਦਈਏ ਕਿ ਸ਼੍ਰੀਲੰਕਾ ਨੇ ਛੇਵੀਂ ਵਾਰ ਏਸ਼ੀਆ ਕੱਪ ਜਿੱਤ ਕੇ ਪਾਕਿਸਤਾਨ ਦਾ ਤੀਜੀ ਵਾਰ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਫਾਈਨਲ ਮੈਚ 'ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ। ਦੱਸ ਦਈਏ ਕਿ ਪਾਰੀ ਦੀ ਆਖਰੀ ਗੇਂਦ 'ਤੇ ਸ਼੍ਰੀਲੰਕਾਈ ਬੱਲੇਬਾਜ਼ ਨੇ ਬਾਊਂਡਰੀ ਮਾਰੀ ਸੀ ਅਤੇ ਗੇਂਦ ਨੂੰ ਕੈਚ ਕਰਨ ਦੀ ਕੋਸ਼ਿਸ਼ 'ਚ ਦੋ ਪਾਕਿਸਤਾਨੀ ਫੀਲਡਰ ਆਪਸ 'ਚ ਟਕਰਾ ਗਏ, ਜਿਸ ਕਾਰਨ ਬੱਲੇਬਾਜ਼ ਨੂੰ 6 ਦੌੜਾਂ ਮਿਲੀਆਂ, ਜਿਸ ਤੋਂ ਬਾਅਦ ਇਹ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।