Indigo Viral Video: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਇਆ ਹੈ, ਇਸ ਵੀਡੀਓ 'ਚ ਏਅਰ ਹੋਸਟੈੱਸ ਅਤੇ ਯਾਤਰੀ ਵਿਚਾਲੇ ਤਿੱਖੀ ਬਹਿਸ ਹੁੰਦੀ ਨਜ਼ਰ ਆ ਰਹੀ ਹੈ।  ਕਰੂ ਮੈਂਬਰ ਅਤੇ ਯਾਤਰੀ ਵਿਚਾਲੇ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਏਅਰ ਹੋਸਟੈੱਸ ਵੀ ਯਾਤਰੀ ਨੂੰ ਉਸ ਦੇ ਰਵੱਈਏ 'ਤੇ ਪੂਰਾ ਜਵਾਬ ਦਿੰਦੀ ਹੈ। ਇਹ ਵੀਡੀਓ ਇਸਤਾਂਬੁਲ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਖਾਣੇ ਨੂੰ ਲੈ ਕੇ ਯਾਤਰੀ ਅਤੇ ਏਅਰ ਹੋਸਟੈੱਸ ਵਿਚਾਲੇ ਬਹਿਸ ਹੋ ਗਈ ਸੀ।


ਵੀਡੀਓ 'ਚ ਏਅਰ ਹੋਸਟੇਸ ਅਤੇ ਯਾਤਰੀ ਵਿਚਾਲੇ ਤਿੱਖੀ ਬਹਿਸ ਹੁੰਦੀ ਵੇਖੀ ਜਾ ਸਕਦੀ ਹੈ। ਵੀਡੀਓ 'ਚ ਏਅਰ ਹੋਸਟੈੱਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ 'ਤੁਹਾਡੀ ਉਂਗਲ ਦਿਖਾਉਣ ਕਾਰਨ ਉਨ੍ਹਾਂ ਦੀ ਕਰੂ ਮੈਂਬਰ ਰੋਣ ਲੱਗ ਪਈ ਹੈ।' ਇਸ 'ਤੇ ਯਾਤਰੀ ਨੇ ਪੁੱਛਿਆ ਕਿ ਉਹ ਉਸ 'ਤੇ ਕਿਉਂ ਰੌਲਾ ਪਾ ਰਹੀ ਹੈ। ਇੰਨਾਂ ਕਹਿੰਦਿਆਂ ਹੀ ਏਅਰ ਹੋਸਟੈਸ ਆਖਦੀ ਹੈ ਕਿ ਤੁਸੀਂ ਸਾਡੇ 'ਤੇ ਕਿਉਂ ਰੌਲਾ ਪਾ ਰਹੇ ਹੋ।



 


ਯਾਤਰੀ ਅਤੇ ਏਅਰ ਹੋਸਟਸ ਦੀ ਬਹਿਸ


ਇਸ ਦੌਰਾਨ ਏਅਰ ਹੋਸਟੇਸ ਦੇ ਸਹਾਇਕ ਨੂੰ ਉਸ ਨੂੰ ਸ਼ਾਂਤ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਏਅਰ ਹੋਸਟੈੱਸ ਯਾਤਰੀ ਨੂੰ ਕਹਿੰਦੀ ਹੈ ਕਿ 'ਮੈਂ ਤੁਹਾਡੀ ਗੱਲ ਸ਼ਾਂਤੀ ਨਾਲ ਸੁਣ ਰਹੀ ਹਾਂ, ਇਸ ਲਈ ਤੁਸੀਂ ਵੀ ਸਾਡੇ ਨਾਲ ਇੱਜ਼ਤ ਨਾਲ ਗੱਲ ਕਰੋ। ਇਸ ਤੋਂ ਬਾਅਦ ਮਾਮਲਾ ਹੋਰ ਵਧ ਗਿਆ। ਜਿੱਥੇ ਯਾਤਰੀ ਅਤੇ ਏਅਰ ਹੋਸਟੈਸ ਇੱਕ ਦੂਜੇ ਨੂੰ ਚੁੱਪ ਰਹਿਣ ਲਈ ਚੀਕਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਏਅਰ ਹੋਸਟੈੱਸ ਦਾ ਕਹਿਣਾ ਹੈ ਕਿ ਉਹ ਏਅਰਲਾਈਨ ਕੰਪਨੀ ਦੀ ਕਰਮਚਾਰੀ ਹੈ ਨਾ ਕਿ ਉਸ ਦੀ ਨੌਕਰ ਹੈ।


ਇੰਡੀਗੋ ਨੇ ਜਵਾਬ ਦਿੱਤਾ


ਫਿਲਹਾਲ ਇਸ ਸਭ ਤੋਂ ਬਾਅਦ ਉਹ ਏਅਰ ਹੋਸਟੈਸ ਉੱਥੋਂ ਚਲੀ ਗਈ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਇੱਕ ਲੱਖ 40 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਏਅਰਲਾਈਨ ਕੰਪਨੀ ਇੰਡੀਗੋ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇੰਡੀਗੋ ਦਾ ਕਹਿਣਾ ਹੈ ਕਿ ਯਾਤਰੀ ਨੂੰ ਖਾਣੇ ਨੂੰ ਲੈ ਕੇ ਸ਼ਿਕਾਇਤ ਸੀ। ਉਸ ਨੇ ਹੀ ਏਅਰ ਹੋਸਟੈੱਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਕੰਪਨੀ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸਹੂਲਤ ਉਨ੍ਹਾਂ ਦੀ ਪਹਿਲੀ ਤਰਜੀਹ ਹੈ।