Trending Video: ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੀਆਂ ਭਿਆਨਕ ਘਟਨਾਵਾਂ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਇੰਟਰਨੈੱਟ 'ਤੇ ਅਜਿਹੇ ਬਹੁਤ ਸਾਰੇ ਵੀਡੀਓ ਮੌਜੂਦ ਹਨ ਜਿੱਥੇ ਲੋਕ ਆਪਣੇ ਵੀਡੀਓ ਬਣਾਉਣ ਲਈ ਵੱਡੇ ਜੋਖਮ ਉਠਾਉਂਦੇ ਹਨ ਜੋ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਨਾਕ ਸਾਬਤ ਹੁੰਦੇ ਹਨ। ਅਜਿਹਾ ਹੀ ਇੱਕ ਵੀਡੀਓ ਹਾਲ ਹੀ ਵਿੱਚ ਇੰਟਰਨੈੱਟ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਸੈਲਾਨੀਆਂ ਦਾ ਇੱਕ ਸਮੂਹ ਅਚਾਨਕ ਹੜ੍ਹ ਵਿੱਚ ਵਹਿ ਗਿਆ। ਵੀਡੀਓ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ।


ਵਾਇਰਲ ਹੋ ਰਿਹਾ ਇਹ ਹੈਰਾਨ ਕਰਨ ਵਾਲਾ ਵੀਡੀਓ ਅਸਲ ਵਿੱਚ 2021 ਵਿੱਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ ਅਤੇ ਅੱਜਕੱਲ੍ਹ ਇਹ ਇੰਟਰਨੈਟ 'ਤੇ ਦੁਬਾਰਾ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਇਸ ਵੀਡੀਓ ਨੂੰ ਟਵਿੱਟਰ 'ਤੇ "Tansu Yegen"  ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਲੋਕਾਂ ਨੂੰ ਸੋਸ਼ਲ ਮੀਡੀਆ ਲਾਈਕਸ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਪ੍ਰਤੀ ਗੰਭੀਰ ਹੋਣ ਲਈ ਜਾਗਰੂਕ ਕਰਨਾ ਹੈ। ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸੈਲਾਨੀਆਂ ਦਾ ਇੱਕ ਸਮੂਹ ਫਿਲੀਪੀਨਜ਼ ਦੇ ਇੱਕ ਝਰਨੇ ਵਿੱਚ ਅਚਾਨਕ ਆਏ ਹੜ੍ਹਾਂ ਵਿੱਚ ਵਹਿ ਗਿਆ, ਜਿਸ ਨੂੰ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।


ਵੇਖੋ ਵੀਡੀਓ



ਵਾਇਰਲ ਵੀਡੀਓ 'ਚ ਕੁਝ ਮਰਦ ਅਤੇ ਔਰਤਾਂ ਦਾ ਇੱਕ ਸਮੂਹ ਝਰਨੇ ਦੇ ਹੇਠਾਂ ਬੈਠ ਕੇ ਆਪਣੇ ਪਲ ਦਾ ਆਨੰਦ ਲੈ ਰਹੇ ਹਨ। ਇਹ ਸਾਰੇ ਅਣਜਾਣ ਹਨ ਕਿ ਅਗਲੇ ਪਲ ਕੀ ਹੋਣ ਵਾਲਾ ਹੈ। ਕੁਝ ਸਕਿੰਟਾਂ ਬਾਅਦ, ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਰੇ ਸੈਲਾਨੀਆਂ ਨੂੰ ਵਹਾ ਕੇ ਲੈ ਗਈ। ਜਿਵੇਂ ਹੀ ਪਾਣੀ ਦਾ ਵਹਾਅ ਤੇਜ਼ ਹੁੰਦਾ ਗਿਆ, ਸਾਰੇ ਸੈਲਾਨੀ ਇਸ ਵਿੱਚ ਵਹਿਣ ਲੱਗੇ। ਦੋ-ਚਾਰ ਵਿਅਕਤੀਆਂ ਨੂੰ ਛੱਡ ਕੇ ਬਾਕੀ ਸਾਰੇ ਸੈਲਾਨੀ ਹੜ੍ਹ ਵਿੱਚ ਰੁੜ੍ਹਦੇ ਦੇਖੇ ਗਏ ਹਨ।


ਫਿਲੀਪੀਨਜ਼ 'ਚ ਹੋਏ ਇਸ ਭਿਆਨਕ ਹਾਦਸੇ 'ਚ ਪਰਿਵਾਰ ਦੇ ਕਈ ਮੈਂਬਰਾਂ ਦੀ ਜਾਨ ਚਲੀ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਦਿਲ ਦਹਿਲਾ ਦੇਣ ਵਾਲਾ ਵਾਇਰਲ ਵੀਡੀਓ ਫਿਲੀਪੀਨਜ਼ ਵਿੱਚ 2021 ਦੇ ਤਿਨਬਾਡਨ ਵਾਟਰਫਾਲ ਤ੍ਰਾਸਦੀ ਦਾ ਹੈ।