ਆਨਲਾਈਨ ਸ਼ਾਪਿੰਗ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਈ ਵਾਰ ਅਜਿਹੀਆਂ ਚੀਜ਼ਾਂ ਗਾਹਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ। ਬੈਂਗਲੁਰੂ ਵਿੱਚ ਇੱਕ ਗਾਹਕ ਨੂੰ ਕਥਿਤ ਤੌਰ 'ਤੇ ਇੱਕ ਪੈਕੇਜ ਵਿੱਚ ਕੋਬਰਾ ਸੱਪ ਮਿਲਿਆ। ਦਰਅਸਲ, ਪਤੀ-ਪਤਨੀ ਨੇ ਅਮੇਜ਼ਨ ਤੋਂ Xbox ਕੰਟਰੋਲਰ ਨੂੰ ਆਰਡਰ ਕੀਤਾ ਸੀ। ਪੈਕੇਜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਕੇਜ ਦੇ ਅੰਦਰ ਇੱਕ ਸੱਪ ਹੈ।


ਕੰਪਨੀ ਨੇ ਗਾਹਕ ਨੂੰ ਦੋ ਘੰਟੇ ਹੋਲਡ 'ਤੇ ਰੱਖਿਆ
ਵੀਡੀਓ ਸ਼ੇਅਰ ਕਰਦੇ ਹੋਏ ਜੋੜੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਐਮਾਜ਼ਾਨ ਕਸਟਮਰ ਕੇਅਰ ਨਾਲ ਇਸ ਘਟਨਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਦੋ ਘੰਟਿਆਂ ਤੱਕ ਹੋਲਡ ਤੇ ਰੱਖ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗਾਹਕ ਦਾ ਨਾਂ ਤਨਵੀ ਹੈ। ਉਹ ਸਰਜਾਪੁਰ ਰੋਡ, ਬੈਂਗਲੁਰੂ ਦੀ ਰਹਿਣ ਵਾਲੀ ਹੈ। ਬੈਂਗਲੁਰੂ 'ਚ ਇਕ ਔਰਤ ਨੇ @amazon ਤੋਂ ਕੁਝ ਸਾਮਾਨ ਮੰਗਵਾਇਆ ਸੀ, ਪਰ ਜਦੋਂ ਉਸ ਨੂੰ ਆਰਡਰ ਮਿਲਿਆ ਤਾਂ ਉਸ 'ਚ ਜ਼ਿੰਦਾ ਸੱਪ ਨਿਕਲਿਆ।






ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਔਰਤ ਨੇ ਕਿਹਾ ਕਿ ਜਦੋਂ ਉਸਨੇ @AmazonHelp 'ਤੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ 2 ਘੰਟੇ ਹੋਲਡ ਤੇ ਰੱਖ ਦਿੱਤਾ, ਜਿਸ ਤੋਂ ਬਾਅਦ ਔਰਤ ਨੇ ਹਾਰ ਕੇ X 'ਤੇ (ਪਹਿਲਾਂ ਟਵਿਟਰ) ਉਤੇ ਆਪਣੀ ਸ਼ਿਕਾਇਤ ਦਰਜ ਕਰਵਾਈ... pic.twitter.com/ceQ4fuoasS


ਕੰਪਨੀ ਨੇ ਮੰਗੀ ਮੁਆਫੀ 
ਤਨਵੀ ਦੀ ਸ਼ਿਕਾਇਤ 'ਤੇ ਐਮਾਜ਼ਾਨ ਨੇ ਮੁਆਫੀ ਵੀ ਮੰਗੀ ਹੈ। ਕੰਪਨੀ ਦੇ ਕਸਟਮਰ ਕੇਅਰ ਨੇ ਲਿਖਿਆ, "ਅਮੇਜ਼ਨ ਆਰਡਰ ਨਾਲ ਤੁਹਾਨੂੰ ਹੋਈ ਅਸੁਵਿਧਾ ਬਾਰੇ ਸੁਣ ਕੇ ਸਾਨੂੰ ਅਫਸੋਸ ਹੈ। ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ ਹੋਵੇ। ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਨੂੰ ਲੋੜੀਂਦੀਆਂ ਚੀਜ਼ਾਂ ਭੇਜੋ। ਅਤੇ ਸਾਡੀ ਟੀਮ ਜਲਦੀ ਹੀ  ਅੱਪਡੇਟ ਦੇ ਨਾਲ ਤੁਹਾਡੇ ਨਾਲ ਸੰਪਰਕ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਅਮੇਜ਼ਨ ਨੇ ਪੂਰਾ ਪੈਸਾ ਵਾਪਸ ਕਰ ਦਿੱਤਾ ਹੈ। ਇਸ ਦੌਰਾਨ ਸੱਪ ਨੂੰ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।