Viral News: ਭਾਰਤ ਵਿੱਚ ਨੌਕਰੀਆਂ ਲਈ ਮੁਕਾਬਲਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ। ਜਿਸ ਕਾਰਨ ਲੋਕ ਨੌਕਰੀ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਖ਼ਬਰ ਪੰਜਾਬ ਤੋਂ ਨੌਕਰੀਆਂ ਨੂੰ ਲੈ ਕੇ ਸਾਹਮਣੇ ਆਈ ਹੈ। ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।


ਇੱਕ ਮੁੰਡਾ ਕੁੜੀ ਦੇ ਕੱਪੜੇ ਪਾ ਕੇ ਇਮਤਿਹਾਨ ਦੇਣ ਗਿਆ। ਪੰਜਾਬ ਦੇ ਫਰੀਦਕੋਟ ਜ਼ਿਲੇ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਪੈਰਾਮੈਡੀਕਲ ਦੀ ਲਈ ਭਰਤੀ ਕੱਢੀ ਸੀ ਅਤੇ ਇਸ ਲਈ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਸੀ। ਇਹ ਲੜਕਾ ਲੜਕੀ ਦਾ ਭੇਸ ਬਣਾ ਕੇ ਪ੍ਰੀਖਿਆ ਕੇਂਦਰ ਪਹੁੰਚ ਗਿਆ।


ਐਤਵਾਰ ਨੂੰ ਪੰਜਾਬ ਵਿੱਚ ਸਿਹਤ ਕਰਮਚਾਰੀਆਂ ਦੀਆਂ 806 ਅਸਾਮੀਆਂ ਦੇ ਨਾਲ-ਨਾਲ 83 ਹੋਰ ਅਸਾਮੀਆਂ ਲਈ ਪ੍ਰੀਖਿਆ ਲਈ ਗਈ। ਦੱਸ ਦੇਈਏ ਕਿ ਇਸ ਪ੍ਰੀਖਿਆ ਲਈ ਤਿੰਨ ਜ਼ਿਲ੍ਹਿਆਂ ਵਿੱਚ ਕੇਂਦਰ ਬਣਾਏ ਗਏ ਸਨ। ਜਿਸ ਵਿੱਚ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਜ਼ਿਲ੍ਹਿਆਂ ਦੇ ਨਾਮ ਸ਼ਾਮਿਲ ਸਨ। ਇਸ ਦੌਰਾਨ ਫਰੀਦਕੋਟ ਸ਼ਹਿਰ ਦੇ ਕੋਟਕਪੂਰਾ ਸ਼ਹਿਰ ਦੇ ਡੀ.ਏ.ਵੀ ਪਬਲਿਕ ਸਕੂਲ ਵਿੱਚ ਵੀ ਸੈਂਟਰ ਸਥਾਪਿਤ ਕੀਤਾ ਗਿਆ। ਜਿੱਥੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।


ਡੀਏਵੀ ਪਬਲਿਕ ਸਕੂਲ ਵਿੱਚ ਪੇਪਰ ਦੇਣ ਲਈ ਇੱਕ ਲੜਕਾ ਲੜਕੀ ਦਾ ਰੂਪ ਧਾਰ ਕੇ ਆਇਆ। ਹਾਲਾਂਕਿ, ਡੀਏਵੀ ਪਬਲਿਕ ਸਕੂਲ ਦੇ ਅਧਿਕਾਰੀਆਂ ਨੂੰ ਇਸ ਉਮੀਦਵਾਰ 'ਤੇ ਸ਼ੱਕ ਹੋਇਆ ਅਤੇ ਲੜਕੇ ਨੂੰ ਬਾਇਓਮੈਟ੍ਰਿਕ ਮਸ਼ੀਨ ਨਾਲ ਰੰਗੇ ਹੱਥੀਂ ਫੜ ਲਿਆ। ਜਿਸ ਤੋਂ ਬਾਅਦ ਇਸ ਲੜਕੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ।


ਇਹ ਵੀ ਪੜ੍ਹੋ: Amritsar News: ਪੰਜਾਬ ਸਰਕਾਰ ਨੇ ਕਿਉਂ ਕੀਤੀ ਰੰਗਲਾ ਪੰਜਾਬ ਟੂਰਿਜ਼ਮ ਸਮਿਟ ਮੁਲਤਵੀ? ਹੁਣ ਵਿਦੇਸ਼ ਜਾਏਗਾ ਵਫਦ


ਨੌਕਰੀ ਦਿਵਾਉਣ ਲਈ ਇਸ ਲੜਕੇ ਨੇ ਨਵੀਂ ਵਿਆਹੀ ਔਰਤ ਦਾ ਗੈਟਅੱਪ ਬਣਾਇਆ ਸੀ। ਇਹ ਫਾਜ਼ਿਲਕਾ ਦੀ ਪਰਮਜੀਤ ਕੌਰ ਨਾਂ ਦੀ ਲੜਕੀ ਦਾ ਪੇਪਰ ਸੀ। ਪਰ ਉਸ ਦੀ ਥਾਂ ਇੱਕ ਲੜਕਾ ਧੋਖੇ ਨਾਲ ਪੇਪਰ ਦੇਣ ਪਹੁੰਚ ਗਿਆ। ਪੇਪਰ ਦੇਣ ਆਏ ਲੜਕੇ 'ਤੇ ਸ਼ੱਕ ਹੋਣ 'ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਲੜਕਾ ਹੈ। ਇਸ ਲੜਕੇ ਨੇ ਪੇਪਰ ਦੇਣ ਲਈ ਜਾਅਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਵੀ ਬਣਾਇਆ ਸੀ।


ਇਹ ਵੀ ਪੜ੍ਹੋ: Viral Video: ਟੂਰਿਸਟ ਕਿਸ਼ਤੀ ਨਾਲ ਟਕਰਾਈ ਕਰੂਜ਼, ਹਾਦਸੇ ਦਾ ਇਹ ਵੀਡੀਓ ਹੋ ਰਿਹਾ ਵਾਇਰਲ