Viral News: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਮੱਝ ਦੇ ਮਾਲਕ ਨੂੰ ਗੋਬਰ ਲਈ 9000 ਰੁਪਏ ਦਾ ਜੁਰਮਾਨਾ ਭਰਨਾ ਪਿਆ। ਨਗਰ ਨਿਗਮ ਦੀ ਟੀਮ ਨੇ ਸੜਕ ’ਤੇ ਗੋਬਰ ਪਾਏ ਜਾਣ ’ਤੇ ਮੱਝ ਨੂੰ ਜ਼ਬਤ ਕਰ ਲਿਆ। ਬਾਅਦ ਵਿੱਚ 9000 ਰੁਪਏ ਦਾ ਜੁਰਮਾਨਾ ਭਰ ਕੇ ਮੱਝ ਮਾਲਕ ਨੂੰ ਵਾਪਸ ਕਰ ਦਿੱਤੀ ਗਈ।
ਦਰਅਸਲ ਗਵਾਲੀਅਰ 'ਚ ਸਵੱਛਤਾ ਸਰਵੇਖਣ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਜਨਤਕ ਥਾਵਾਂ ’ਤੇ ਬੰਨ੍ਹ ਦਿੰਦੇ ਹਨ। ਉਨ੍ਹਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਸਿਰੌਲ ਰੋਡ ਨੇੜੇ ਸੜਕ 'ਤੇ ਇੱਕ ਮੱਝ ਮਿਲੀ, ਜਿਸ ਨੇ ਉਥੇ ਗੋਬਰ ਕੀਤਾ ਸੀ।
ਸੜਕ ’ਤੇ ਗੋਬਰ ਹੋਣ ਕਾਰਨ ਨਗਰ ਨਿਗਮ ਦੀ ਟੀਮ ਨੇ ਮੱਝ ਨੂੰ ਜ਼ਬਤ ਕਰ ਲਿਆ। ਬਾਅਦ ਵਿੱਚ ਮਾਲਕ ਨੰਦਕਿਸ਼ੋਰ ਤੋਂ ਜੁਰਮਾਨਾ ਵਸੂਲਿਆ ਗਿਆ। ਜੁਰਮਾਨਾ ਵਸੂਲਣ ਤੋਂ ਬਾਅਦ ਹੀ ਮੱਝ ਉਸ ਨੂੰ ਵਾਪਸ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਵੀ ਗਵਾਲੀਅਰ ਨਗਰ ਨਿਗਮ ਪਸ਼ੂਆਂ ਦਾ ਗੋਬਰ ਸੜਕ 'ਤੇ ਸੁੱਟਣ ਕਾਰਨ ਭਾਰੀ ਜੁਰਮਾਨਾ ਵਸੂਲ ਚੁੱਕਾ ਹੈ। ਦਸੰਬਰ 2020 ਵਿੱਚ ਵੀ ਇੱਕ ਮੱਝ ਮਾਲਕ ਤੋਂ 10,000 ਰੁਪਏ ਜੁਰਮਾਨਾ ਵਸੂਲਿਆ ਗਿਆ ਸੀ।
ਗਵਾਲੀਅਰ ਨਗਰ ਨਿਗਮ ਦੀ ਟੀਮ ਨੇ ਮੱਝਾਂ ਦੇ ਮਾਲਕ ਤੋਂ ਇਲਾਵਾ ਸ਼ਹਿਰ ਵਿੱਚ ਗੰਦਗੀ ਫੈਲਾਉਣ ਵਾਲੇ ਕਈ ਹੋਰ ਲੋਕਾਂ ਤੋਂ ਜੁਰਮਾਨਾ ਵਸੂਲਿਆ। ਟੀਮ ਨੇ ਵੀਰਵਾਰ ਨੂੰ ਵੱਖ-ਵੱਖ ਲੋਕਾਂ ਤੋਂ ਕੁੱਲ 32 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ