Bull Attack Viral Video: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹਾਲ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਾਂਡ ਔਰਤ ਉੱਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸਾਂਡ ਔਰਤ ਉੱਤੇ ਬੁਰੀ ਤਰ੍ਹਾਂ ਅਟੈਕ ਕਰਦਾ ਹੈ ਕਿ ਲੋਕਾਂ ਨੂੰ ਵੀ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ ਉਸ ਔਰਤ ਨੂੰ ਬਚਾਉਣ ਦੇ ਲਈ।


ਹੋਰ ਪੜ੍ਹੋ : ਸ਼ੋਸ਼ਲ ਮੀਡੀਆ ਦੇ ਨਾਲ ਚਿਪਕੇ ਰਹਿਣ ਵਾਲੀ ਭੈੜੀ ਆਦਤ ਹੋਏਗੀ ਦੂਰ! 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ 'ਤੇ ਲੱਗਿਆ ਬੈਨ



ਵਾਇਰਲ ਵੀਡੀਓ ਦਿੱਲੀ ਦੇ ਆਯਾ ਨਗਰ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇਕ ਅਵਾਰਾ ਪਸ਼ੂ ਨੇ ਇਕ ਔਰਤ 'ਤੇ ਹਮਲਾ ਕਰ ਦਿੱਤਾ, ਉਸ ਨੂੰ ਚੁੱਕ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਖਿੱਚ ਕੇ ਲੈ ਗਿਆ। ਸਾਂਡ ਦੇ ਇਸ ਹਮਲੇ ਨੂੰ ਦੇਖ ਕੇ ਲੋਕ ਦਹਿਸ਼ਤ ਵਿੱਚ ਚੀਕਣ ਲੱਗੇ। ਜਦੋਂ ਸਾਂਡ ਨੇ ਹਮਲਾ ਕੀਤਾ ਤਾਂ ਔਰਤ ਦੇ ਵਾਲ ਉਸਦੇ ਸਿੰਗ ਵਿੱਚ ਫਸ ਗਏ ਅਤੇ ਉਹ ਮਦਦ ਲਈ ਚੀਕਣ ਲੱਗੀ।


ਔਰਤ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮਦਦ ਲਈ ਪਹੁੰਚ ਗਏ। ਕਿਸੇ ਤਰ੍ਹਾਂ ਬਲਦ ਦੇ ਸਿੰਗ 'ਚੋਂ ਔਰਤ ਦੇ ਵਾਲ ਤਾਂ ਕੱਢ ਲਏ ਗਏ ਪਰ ਬਲਦ ਇੰਨਾ ਭੜਕਿਆ ਹੋਇਆ ਸੀ ਕਿ ਮਦਦ ਲਈ ਆਏ ਲੋਕਾਂ 'ਤੇ ਵੀ ਹਮਲਾ ਕਰ ਦਿੱਤਾ। ਹਾਲਾਂਕਿ ਜਦੋਂ ਲੋਕ ਲਾਠੀਆਂ ਲੈ ਕੇ ਪਹੁੰਚੇ ਤਾਂ ਸਾਂਡ ਭੱਜ ਗਿਆ। ਰਾਜਧਾਨੀ ਦਿੱਲੀ ਵਿੱਚ ਵਾਪਰੀ ਇਸ ਘਟਨਾ ਨੂੰ ਦੇਖ ਕੇ ਲੋਕ ਹੈਰਾਨ ਹਨ।



ਸੋਸ਼ਲ ਮੀਡੀਆ 'ਤੇ ਟਿੱਪਣੀਆਂ ਆ ਰਹੀਆਂ ਹਨ


ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਅਜਿਹੀ ਘਟਨਾ ਰਾਜਧਾਨੀ ਦਿੱਲੀ ਵਿੱਚ ਡਰ ਪੈਦਾ ਕਰਦੀ ਹੈ। ਇੱਕ ਹੋਰ ਨੇ ਲਿਖਿਆ ਕਿ ਰਾਜਧਾਨੀ ਵਿੱਚ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਡਰਾਉਣ ਲਈ ਕਾਫੀ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਦਿੱਲੀ ਵਿੱਚ ਅਜਿਹੀ ਘਟਨਾ ਦੇਖਣਾ ਸ਼ਰਮ ਵਾਲੀ ਗੱਲ ਹੈ। ਇੱਕ ਹੋਰ ਨੇ ਲਿਖਿਆ ਕਿ ਰਾਜਧਾਨੀ ਦਿੱਲੀ ਦੀ ਸਰਕਾਰ ਕੀ ਕਰ ਰਹੀ ਹੈ? ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਦੂਜੇ ਰਾਜਾਂ ਦੀਆਂ ਕਮੀਆਂ ਸਾਫ਼ ਨਜ਼ਰ ਆਉਂਦੀਆਂ ਹਨ।


ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਆਂਟੀ ਦੀ ਹਿੰਮਤ ਨੂੰ ਸਲਾਮ ਹੈ ਕਿ ਉਹ ਸਾਂਡ ਦੇ ਸਿੰਗ ਨੂੰ ਫੜ ਕੇ ਰੱਖਦੀ ਹੈ, ਨਹੀਂ ਤਾਂ ਉਸ ਨੂੰ ਜ਼ਿਆਦਾ ਸੱਟ ਲੱਗ ਸਕਦੀ ਸੀ। ਇਕ ਹੋਰ ਨੇ ਲਿਖਿਆ ਕਿ ਨਾਰੀ ਸ਼ਕਤੀ ਕਮਜ਼ੋਰ ਨਹੀਂ ਹੁੰਦੀ, ਇਸ ਨੂੰ ਕੁਝ ਲੋਕ ਹੀ ਸਮਝ ਚੁੱਕੇ ਹਨ। ਇੱਕ ਹੋਰ ਨੇ ਲਿਖਿਆ ਕਿ ਅਵਾਰਾ ਪਸ਼ੂ ਬਹੁਤ ਗੰਭੀਰ ਸਮੱਸਿਆ ਹੈ, ਸਰਕਾਰ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਰਹੀ?