Indian currency coins making cost: ਭਾਰਤ ਸਰਕਾਰ ਕਈ ਕਿਸਮਾਂ ਦੀ ਮੁਦਰਾ ਦਾ ਨਿਰਮਾਣ ਕਰਦੀ ਹੈ। ਸਰਕਾਰ ਵੱਲੋਂ 1 ਰੁਪਏ ਦੇ ਨੋਟ ਤੋਂ ਲੈ ਕੇ 1, 2, 5, 10, 20 ਰੁਪਏ ਦੇ ਸਿੱਕੇ ਛਾਪੇ ਜਾਂਦੇ ਹਨ। ਸਰਕਾਰ ਕਰੰਸੀ ਦੀ ਛਪਾਈ 'ਤੇ ਕਰੋੜਾਂ ਰੁਪਏ ਖਰਚ ਕਰਦੀ ਹੈ। ਅਜਿਹੇ 'ਚ ਕਈ ਅਜਿਹੇ ਸਿੱਕੇ ਹਨ, ਜਿਨ੍ਹਾਂ ਦੀ ਛਪਾਈ 'ਚ ਸਰਕਾਰ ਉਸ ਦੀ ਅਸਲ ਕੀਮਤ ਤੋਂ ਜ਼ਿਆਦਾ ਖਰਚ ਕਰਦੀ ਹੈ, ਜਿਵੇਂ ਕਿ ਇੱਕ ਰੁਪਏ ਦਾ ਸਿੱਕਾ। ਦਰਅਸਲ, ਇੱਕ ਰੁਪਏ ਦਾ ਸਿੱਕਾ ਛਾਪਣ 'ਤੇ ਸਰਕਾਰ ਨੂੰ ਇੱਕ ਰੁਪਏ ਦੀ ਅਸਲ ਕੀਮਤ ਤੋਂ ਵੱਧ ਖਰਚਾ ਆਉਂਦਾ ਹੈ। ਆਓ ਜਾਣਦੇ ਹਾਂ ਕਿ ਇੱਕ ਰੁਪਏ ਦਾ ਸਿੱਕਾ ਬਣਾਉਣ ਵਿੱਚ ਕਿੰਨਾ ਖਰਚ ਆਉਂਦਾ ਹੈ?


ਮੁਦਰਾ ਕੌਣ ਛਾਪਦਾ ਹੈ?- ਦੱਸ ਦੇਈਏ ਕਿ ਭਾਰਤੀ ਕਰੰਸੀ ਵਿੱਚ ਕੁਝ ਨੋਟ ਤੇ ਸਿੱਕੇ ਸਰਕਾਰ ਦੁਆਰਾ ਛਾਪੇ ਜਾਂਦੇ ਹਨ, ਜਦੋਂਕਿ ਕੁਝ ਨੋਟ ਭਾਰਤੀ ਰਿਜ਼ਰਵ ਬੈਂਕ ਦੁਆਰਾ ਛਾਪੇ ਜਾਂਦੇ ਹਨ। ਇੱਕ ਰੁਪਏ ਦੇ ਨੋਟ ਤੇ ਸਾਰੇ ਸਿੱਕੇ ਸਰਕਾਰ ਦੁਆਰਾ ਛਾਪੇ ਜਾਂਦੇ ਹਨ ਜਦੋਂਕਿ 2 ਰੁਪਏ ਤੋਂ 500 ਰੁਪਏ ਤੱਕ ਦੇ ਨੋਟ ਭਾਰਤੀ ਰਿਜ਼ਰਵ ਬੈਂਕ ਦੁਆਰਾ ਛਾਪੇ ਜਾਂਦੇ ਹਨ। ਪਹਿਲਾਂ ਆਰਬੀਆਈ 2000 ਰੁਪਏ ਦਾ ਨੋਟ ਛਾਪਦਾ ਸੀ ਪਰ ਹੁਣ ਆਰਬੀਆਈ ਨੇ 2000 ਰੁਪਏ ਦਾ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ।


ਸਿੱਕਿਆਂ ਦੀ ਕੀਮਤ ਕਿੰਨੀ?- ਜੇਕਰ ਸਿੱਕਿਆਂ ਦੇ ਨਿਰਮਾਣ ਦੀ ਲਾਗਤ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਹਰੇਕ ਸਿੱਕੇ ਲਈ ਵੱਖ-ਵੱਖ ਖਰਚੇ ਝੱਲਣੇ ਪੈਂਦੇ ਹਨ। ਜਿਵੇਂ ਕਿ ਇੱਕ ਰੁਪਏ ਦੇ ਸਿੱਕੇ ਦੀ ਲਾਗਤ 1.11 ਰੁਪਏ ਹੈ। ਇਸ ਦੇ ਨਾਲ ਹੀ 2 ਰੁਪਏ ਦੇ ਸਿੱਕਿਆਂ ਲਈ 1.28 ਰੁਪਏ, 5 ਰੁਪਏ ਦੇ ਸਿੱਕਿਆਂ ਲਈ 3.69 ਰੁਪਏ ਤੇ 10 ਰੁਪਏ ਦੇ ਸਿੱਕਿਆਂ ਦੀ ਲਾਗਤ 5.54 ਰੁਪਏ ਆਉਂਦੀ ਹੈ। ਦੱਸ ਦੇਈਏ ਕਿ ਇਹ ਲਾਗਤ ਸਾਲ 2018 ਦੀ ਹੈ, ਜਦੋਂ ਆਰਬੀਆਈ ਵਿੱਚੋਂ ਇਸ ਦਾ ਖੁਲਾਸਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Jalandhar News : ਚੋਣ ਜਿੱਤਣ ਤੋਂ ਬਾਅਦ ਹੁਣ ਜਲੰਧਰ ਲਈ ਵੱਡੇ ਐਲਾਨ, 6 ਸੀਵਰੇਜ ਟ੍ਰੀਟਮੈਂਟ ਪਲਾਂਟ 'ਤੇ ਕੰਮ ਜਾਰੀ, ਮੌਕੇ 'ਤੇ ਪਹੁੰਚੇ ਸੀਚੇਵਾਲ


ਨੋਟ ਛਾਪਣ ਲਈ ਕਿੰਨਾ ਖਰਚਾ ਆਉਂਦਾ?- ਨੋਟ ਦੀ ਛਪਾਈ ਦੀ ਲਾਗਤ ਦੀ ਗੱਲ ਕਰੀਏ ਤਾਂ 2000 ਰੁਪਏ ਦੇ ਨੋਟ ਦੀ ਛਪਾਈ ਦਾ ਖਰਚਾ 4 ਰੁਪਏ ਤੱਕ ਹੁੰਦਾ ਸੀ ਤੇ ਇਹ ਕੁਝ ਪੈਸਿਆਂ ਵਿੱਚ ਥੋੜ੍ਹਾ-ਥੋੜ੍ਹਾ ਬਦਲਦਾ ਜਾਂਦਾ ਹੈ। ਇਸ ਤੋਂ ਇਲਾਵਾ 10 ਰੁਪਏ ਦੇ 1000 ਨੋਟਾਂ ਦੀ ਲਾਗਤ 960, 100 ਰੁਪਏ ਦੇ 1000 ਨੋਟਾਂ ਦੀ ਵਾਗਤ 1770, 200 ਰੁਪਏ ਦੇ 1000 ਨੋਟਾਂ ਦੀ ਲਾਗਤ 2370, 500 ਰੁਪਏ ਦੇ 1000 ਨੋਟਾਂ ਦੀ ਲਾਗਤ 2290 ਰੁਪਏ ਆਉਂਦੀ ਹੈ।


ਇਹ ਵੀ ਪੜ੍ਹੋ: White Mark On Nails: ਨਹੁੰਆਂ 'ਤੇ ਚਿੱਟੇ ਧੱਬੇ ਦਿੰਦੇ ਬਿਮਾਰੀਆਂ ਦਾ ਸੰਕੇਤ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਮਹਿੰਗਾ