G-20 Summit: ਜੀ-20 ਸੰਮੇਲਨ 'ਚ ਦੁਨੀਆ ਦੇ ਕਈ ਦੇਸ਼ਾਂ ਦੇ ਮੁਖੀ ਸ਼ਿਰਕਤ ਕਰ ਰਹੇ ਹਨ। ਇਸ ਕਾਨਫਰੰਸ ਲਈ ਪੂਰੀ ਦਿੱਲੀ ਨੂੰ ਸਜਾਇਆ ਗਿਆ ਹੈ। ਪੂਰੀ ਰਾਜਧਾਨੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਇਨ੍ਹਾਂ ਮਹਿਮਾਨਾਂ ਲਈ ਦਿੱਲੀ ਦੇ ਟਾਪ ਦੇ ਹੋਟਲਾਂ ਦੀ ਬੁਕਿੰਗ ਕੀਤੀ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਮਹਿਮਾਨਾਂ ਨੂੰ ਖਾਣੇ 'ਚ ਕੀ ਮਿਲ ਰਿਹਾ ਹੈ? ਆਓ ਤੁਹਾਨੂੰ ਇਸ ਲੇਖ ਵਿੱਚ ਦੱਸਦੇ ਹਾਂ ਕਿ ਜੀ-20 ਸੰਮੇਲਨ ਦੌਰਾਨ ਇਨ੍ਹਾਂ ਵੱਡੇ ਦੇਸ਼ਾਂ ਦੇ ਰਾਜ ਮੁਖੀਆਂ ਨੂੰ ਕੀ ਪਰੋਸਿਆ ਜਾਂਦਾ ਹੈ।


ਫਰਾਂਸ ਦੇ ਰਾਸ਼ਟਰਪਤੀ ਦੇ ਲਈ ਸਪੈਸ਼ਲ ਚਾਕਲੇਟ


ਫਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦਾ ਵਫਦ ਦਿੱਲੀ ਦੇ ਕਲੇਰਿਜੇਸ ਹੋਟਲ ਵਿੱਚ ਰੁਕੇਗਾ। ਇਸ ਹੋਟਲ ਦੇ ਸ਼ੈੱਫ ਅੰਕੁਰ ਗੁਲਾਟੀ ਨੇ ਟਾਈਮਜ਼ ਗਰੁੱਪ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਥੇ ਦੇ ਮਹਿਮਾਨਾਂ ਨੂੰ ਖਾਸ ਚਾਕਲੇਟ ਖੁਆਈ ਜਾਵੇਗੀ, ਜੋ ਇੰਡੀਆ ਗੇਟ ਥੀਮ 'ਤੇ ਬਣੀ ਹੋਵੇਗੀ। ਇਸ ਦੇ ਨਾਲ ਹੀ ਡੈਜ਼ਰਟ ਵਿੱਚ ਤਿੰਨ ਭਾਰਤੀ ਅਤੇ ਤਿੰਨ ਫ੍ਰਾਂਸੀਸੀ ਮਿਠਾਈਆਂ ਹੋਣਗੀਆਂ।


ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਦੇ ਲਈ ਆਰਟੀਜਨਲ ਮਿਨਿਏਚਰ ਬ੍ਰੈਡ, ਚਾਰਕਿਊਰੀ ਚੀਜ਼ ਪ੍ਰੋਡਕਟਸ ਅਤੇ ਸ਼ੈਂਪੇਨ ਵਿਦੇਸ਼ ਤੋਂ ਮੰਗਾਈ ਗਈ ਹੈ। ਇਸ ਹੋਟਲ ਵਿੱਚ ਠਹਿਰਣ ਵਾਲੇ ਮਹਿਮਾਨਾਂ ਲਈ ਗੁਜਰਾਤੀ, ਰਾਜਸਥਾਨੀ ਅਤੇ ਦੇਵਭੂਮੀ ਥਾਲੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Viral News: 160 ਕਿਲੋਂ ਵਜ਼ਨ ਦੀ ਔਰਤ ਨੂੰ ਮੰਜੇ ‘ਤੇ ਬਿਠਾਉਣ ਲਈ ਮੰਗਵਾਉਣੀ ਪਈ ਫਾਇਰ ਬ੍ਰਿਗੇਡ


ਇਨ੍ਹਾਂ ਲੋਕਲ ਮਿਠਾਈਆਂ ਨਾਲ ਸਜੇਗੀ ਥਾਲੀ


ਤਾਜ ਹੋਟਲ ਨੇ ਆਪਣੇ ਮਹਿਮਾਨਾਂ ਲਈ ਵੱਖਰਾ ਪ੍ਰਬੰਧ ਕੀਤਾ ਹੈ। ਇਸ ਹੋਟਲ ਵਿੱਚ ਠਹਿਰਨ ਵਾਲੇ ਲੋਕਾਂ ਦੀਆਂ ਥਾਲੀਆਂ ਵਿੱਚ ਤੁਹਾਨੂੰ ਭਾਰਤੀ ਲੋਕਲ ਡਿਸ਼ ਦੇਖਣ ਨੂੰ ਮਿਲੇਗੀ। ਨਾਨ ਖਟਾਈ ਅਤੇ ਗੁਲਕੰਦ ਦੇ ਲੱਡੂਆਂ ਦੇ ਨਾਲ-ਨਾਲ ਕਾਜੂ ਕਤਲੀ ਅਤੇ ਓਟਸ ਵੀ ਮਹਿਮਾਨਾਂ ਨੂੰ ਪਰੋਸੇ ਜਾਣਗੇ। ਨਾਨ-ਵੈਜ ਦੀ ਗੱਲ ਕਰੀਏ ਤਾਂ ਮਹਿਮਾਨਾਂ ਦੀਆਂ ਪਲੇਟਾਂ 'ਚ ਅਵਧੀ ਚਿਕਨ ਕੋਰਮਾ, ਭੁੰਨਿਆ ਮੀਟ ਅਤੇ ਹੈਦਰਾਬਾਦੀ ਮੀਟ ਬਿਰਯਾਨੀ ਵੀ ਪਰੋਸੀ ਜਾਵੇਗੀ।


ਬਾਜਰੇ ਤੋਂ ਬਣੀਆਂ ਚੀਜ਼ਾਂ 'ਤੇ ਦਿੱਤਾ ਜਾਵੇਗਾ ਜ਼ੋਰ


ਇਸ ਵਾਰ ਭਾਰਤ ਵਿੱਚ ਵਿਦੇਸ਼ੀ ਮਹਿਮਾਨਾਂ ਨੂੰ ਬਾਜਰੇ ਤੋਂ ਬਣੀਆਂ ਚੀਜ਼ਾਂ ਵੀ ਪਰੋਸੀਆਂ ਜਾਣਗੀਆਂ। ਇਨ੍ਹਾਂ ਵਿੱਚ ਰਾਗੀ ਇਡਲੀ, ਲੈਂਬ ਵਿਦ ਮਿਲੇਟ, ਮੁਰਗ ਬਦਾਮ ਅਤੇ ਚੌਲਾਈ ਕੋਰਮਾ, ਨਰਗਸੀ ਕੋਫਤਾ, ਬਾਜਰੇ ਦੀ ਖੀਰ ਵੀ ਮਹਿਮਾਨਾਂ ਨੂੰ ਪਰੋਸੀ ਜਾਵੇਗੀ। ਦਰਅਸਲ, ਪੀਐਮ ਮੋਦੀ ਨੇ ਦੁਨੀਆ ਭਰ ਵਿੱਚ ਬਾਜਰੇ ਦਾ ਬਹੁਤ ਪ੍ਰਚਾਰ ਕੀਤਾ ਹੈ। ਭਾਰਤ ਨੇ ਇਸ ਨੂੰ ਸ਼੍ਰੀ ਅੱਨ ਨਾਂ ਦਿੱਤਾ ਹੈ। ਪੀਐਮ ਮੋਦੀ ਨੇ ਕਈ ਵਾਰ ਇਸ ਅਨਾਜ ਦੇ ਫਾਇਦਿਆਂ ਬਾਰੇ ਦੱਸਿਆ ਹੈ ਅਤੇ ਲੋਕਾਂ ਨੂੰ ਆਪਣੇ ਭੋਜਨ ਵਿੱਚ ਮੋਟੇ ਅਨਾਜ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।


ਇਹ ਵੀ ਪੜ੍ਹੋ: Eyes Turned Blue: ਕੋਰੋਨਾ ਦਾ ਅਜੀਬੋ-ਗਰੀਬ ਕੇਸ! ਇਲਾਜ ਦੌਰਾਨ ਭੂਰੇ ਤੋਂ ਨੀਲੇ ਰੰਗ ਦੀਆਂ ਹੋਈਆਂ ਬੱਚੇ ਦੀਆਂ ਅੱਖਾਂ, ਡਾਕਟਰ ਵੀ ਹੈਰਾਨ