ICC World Cup 2023: ਕ੍ਰਿਕਟ ਦੇ ਪ੍ਰਸ਼ੰਸਕ ਇਸ ਸਮੇਂ ਕਾਫੀ ਉਤਸ਼ਾਹਿਤ ਹਨ। ਇਸ ਖੇਡ ਦੇ ਸਭ ਤੋਂ ਵੱਡੇ ਟੂਰਨਾਮੈਂਟਾਂ ਵਿੱਚੋਂ ਇੱਕ ਵਨਡੇ (ਵਨਡੇ ਇੰਟਰਨੈਸ਼ਨਲ) ਵਿਸ਼ਵ ਕੱਪ 2023 ਦੀ ਮਿਤੀ ਨੇੜੇ ਹੈ। ਇਹ ਵਿਸ਼ਵ ਕੱਪ ਟੂਰਨਾਮੈਂਟ 5 ਅਕਤੂਬਰ 2023 ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਮੈਚ ਨਾਲ ਸ਼ੁਰੂ ਹੋਣ ਵਾਲਾ ਹੈ।


ਇੱਕ ਦਹਾਕੇ ਵਿੱਚ ਪਹਿਲੀ ਵਾਰ ਭਾਰਤ ਇੱਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਟੂਰਨਾਮੈਂਟ ਦੀ ਮੇਜ਼ਬਾਨੀ ਲਈ 10 ਭਾਰਤੀ ਸ਼ਹਿਰਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਭਾਰਤ ਵਿੱਚ ਕ੍ਰਿਕਟ ਦਾ ਬਹੁਤ ਹੀ ਜ਼ਿਆਦਾ ਕ੍ਰੇਜ਼ ਹੈ।


ਦੱਸ ਦਈਏ ਕਿ ਆਈਸੀਸੀ ਵਨਡੇ ਵਿਸ਼ਵ ਕੱਪ 2023 ਦੀਆਂ ਟਿਕਟਾਂ ਵੇਚਣ ਵਾਲੀ ਵਿੰਡੋ ਖੁੱਲ੍ਹਦਿਆਂ ਹੀ ਸਾਰੀਆਂ ਟਿਕਟਾਂ ਵਿਕ ਗਈਆਂ। ਇਸ ਕਰਕੇ ਹਜ਼ਾਰਾਂ ਕ੍ਰਿਕਟ ਪ੍ਰਸ਼ੰਸਕ ਹਨ ਜੋ ਟਿਕਟਾਂ ਨਾ ਮਿਲਣ ਕਾਰਨ ਨਿਰਾਸ਼ ਹਨ। ਇਸ ਵੱਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਬੀਸੀਸੀਆਈ ਨੇ ਸਬੰਧਤ ਰਾਜ ਬੋਰਡਾਂ ਨਾਲ ਮੀਟਿੰਗ ਕੀਤੀ ਜਿੱਥੇ ਵਿਸ਼ਵ ਕੱਪ ਦੇ ਮੈਚ ਹੋਣ ਵਾਲੇ ਹਨ ਅਤੇ ਟਿਕਟਾਂ ਦੀ ਵਿਕਰੀ ਦੇ ਅਗਲੇ ਪੜਾਅ ਵਿੱਚ 400,000 ਤੋਂ ਵੱਧ ਟਿਕਟਾਂ ਜਾਰੀ ਕਰਨ ਦਾ ਫੈਸਲਾ ਕੀਤਾ ਸੀ।


ਕਿਵੇਂ ਖਰੀਦ ਸਕਦੇ ਟਿਕਟ?


ਤੁਸੀਂ ICC ਦੀ ਅਧਿਕਾਰਤ ਵੈੱਬਸਾਈਟ ਤੋਂ ICC ODI ਵਿਸ਼ਵ ਕੱਪ ਦੀਆਂ ਟਿਕਟਾਂ ਖਰੀਦ ਸਕਦੇ ਹੋ, ਜਿਸ ਲਈ ਤੁਹਾਨੂੰ ਆਪਣੇ ਆਪ ਨੂੰ https://www.cricketworldcup.com/register 'ਤੇ ਰਜਿਸਟਰ ਕਰਨਾ ਹੋਵੇਗਾ। ਆਈਸੀਸੀ ਅਤੇ ਬੀਸੀਸੀਆਈ ਨੇ ਟੂਰਨਾਮੈਂਟ ਲਈ ਅਧਿਕਾਰਤ ਟਿਕਟਾਂ ਵੇਚਣ ਲਈ ਬੁੱਕ ਮਾਈ ਸ਼ੋਅ ਨਾਲ ਸਾਂਝੇਦਾਰੀ ਕੀਤੀ ਹੈ।


ਇਹ ਵੀ ਪੜ੍ਹੋ: Asian Games 2023: ਨੇਪਾਲ ਖਿਲਾਫ ਇਦਾਂ ਹੋ ਸਕਦੀ ਪਲੇਇੰਗ ਭਾਰਤ ਦੀ ਪਲੇਇੰਗ 11, ਇਸ ਸਟਾਰ ਦਾ ਡੈਬਿਊ ਤੈਅ!


ਇਹ ਹੈ ਪੂਰੀ ਪ੍ਰਕਿਰਿਆ


BookMyShow ਦੇ ਅਧਿਕਾਰਤ ਪੰਨੇ 'ਤੇ ਜਾਓ। ਜਾਂ ਤੁਸੀਂ ਸਿੱਧੇ ICC ਵਿਸ਼ਵ ਕੱਪ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।


ਤੁਸੀਂ ਆਪਣਾ ਮਨਪਸੰਦ ਸ਼ਹਿਰ ਚੁਣੋ ਜਿੱਥੇ ਤੁਸੀਂ ਮੈਚ ਦੇਖਣਾ ਚਾਹੁੰਦੇ ਹੋ। ਜਾਂ ਤੁਸੀਂ ਆਪਣੀ ਮਨਪਸੰਦ ਟੀਮ ਚੁਣੋ।


ਇੱਕ ਵਾਰ ਜਦੋਂ ਤੁਸੀਂ ਸ਼ਹਿਰ ਦੀ ਚੋਣ ਕਰ ਲਓਗੇ, ਤਾਂ ਤੁਹਾਨੂੰ ਹੇਠਾਂ ਉਸ ਸ਼ਹਿਰ ਵਿੱਚ ਹੋਣ ਵਾਲੇ ਮੈਚ ਨਜ਼ਰ ਆਉਣਗੇ।


ਅੱਗੇ, ਉਹ ਮੈਚ ਚੁਣੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ।


'ਬੁੱਕ' ਵਿਕਲਪ 'ਤੇ ਕਲਿੱਕ ਕਰੋ।


ਜੇਕਰ ਤੁਹਾਡੇ ਕੋਲ ਪਹਿਲਾਂ ਹੀ ਖਾਤਾ ਹੈ, ਤਾਂ ਤੁਹਾਨੂੰ ਬੁਕਿੰਗ ਪੰਨੇ 'ਤੇ ਡਾਇਰੈਕਟ ਡਿਟੇਲਸ ਨਜ਼ਰ ਆਉਣਗੀਆਂ।


ਜੇਕਰ ਤੁਹਾਡੇ ਕੋਲ ਕੋਈ ਖਾਤਾ ਨਹੀਂ ਹੈ, ਤਾਂ ਤੁਹਾਨੂੰ ਇੱਕ ਖਾਤਾ ਬਣਾਉਣ ਦੀ ਲੋੜ ਹੋਵੇਗੀ।


ਚੁਣੋ ਕਿ ਤੁਸੀਂ ਕਿੰਨੀਆਂ ਸੀਟਾਂ ਚਾਹੁੰਦੇ ਹੋ ਅਤੇ ਆਪਣੀ ਪਸੰਦ ਦੀ ਸੀਟ ਚੁਣੋ।


ਇਸ ਤੋਂ ਬਾਅਦ ਭੁਗਤਾਨ ਕਰੋ ਅਤੇ ਤੁਹਾਡੀ ਟਿਕਟ ਬੁੱਕ ਹੋ ਜਾਵੇਗੀ।


ਇਹ ਵੀ ਪੜ੍ਹੋ: IND vs NEP Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਨੇਪਾਲ ਦਾ ਲਾਈਵ ਮੁਕਾਬਲਾ? ਜਾਣੋ ਡਿਟੇਲਸ