India's Predicted Playing 11: ਭਾਰਤ ਅਤੇ ਨੇਪਾਲ ਵਿਚਾਲੇ ਏਸ਼ੀਆਈ ਖੇਡਾਂ 2023 ਦਾ ਕੁਆਰਟਰ ਫਾਈਨਲ ਮੈਚ 3 ਅਕਤੂਬਰ ਮੰਗਲਵਾਰ ਨੂੰ ਹਾਂਗਜ਼ੂ ਦੇ ਪਿੰਗਫੇਂਗ ਕੈਂਪਸ ਕ੍ਰਿਕਟ ਮੈਦਾਨ 'ਚ ਖੇਡਿਆ ਜਾਵੇਗਾ। ਰੁਤੁਰਾਜ ਗਾਇਕਵਾੜ ਏਸ਼ੀਆਈ ਖੇਡਾਂ ਰਾਹੀਂ ਪਹਿਲੀ ਵਾਰ ਭਾਰਤ ਦੀ ਕਮਾਨ ਸੰਭਾਲਣਗੇ।


ਉੱਥੇ ਹੀ ਭਾਰਤੀ ਟੀਮ ਵਿੱਚ ਕਈ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਕੱਪ ਦੇ ਟਕਰਾਅ ਕਾਰਨ ਨੌਜਵਾਨ ਭਾਰਤੀ ਟੀਮ ਨੂੰ ਏਸ਼ੀਆਈ ਖੇਡਾਂ ਲਈ ਭੇਜਣ ਦਾ ਫੈਸਲਾ ਕੀਤਾ ਗਿਆ। ਆਓ ਜਾਣਦੇ ਹਾਂ ਕਿ ਕਿਹੜੀ ਪਲੇਇੰਗ ਇਲੈਵਨ ਨਾਲ ਨੌਜਵਾਨ ਟੀਮ ਇੰਡੀਆ ਏਸ਼ੀਆਈ ਖੇਡਾਂ ਦੇ ਪਹਿਲੇ ਮੈਚ ਵਿੱਚ ਮੈਦਾਨ ਵਿੱਚ ਉਤਰ ਸਕਦੀ ਹੈ।


ਕਪਤਾਨ ਗਾਇਕਵਾੜ ਚੋਣ ਕਰ ਸਕਦੇ ਅਜਿਹੀ ਪਲੇਇੰਗ ਇਲੈਵਨ


ਪਹਿਲੀ ਵਾਰ ਭਾਰਤ ਦੀ ਕਪਤਾਨੀ ਕਰ ਰਹੇ ਰੁਤੁਰਾਜ ਗਾਇਕਵਾੜ ਲਈ ਪਲੇਇੰਗ ਇਲੈਵਨ ਦੀ ਚੋਣ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ। ਕਪਤਾਨ ਰੁਤੁਰਾਜ ਗਾਇਕਵਾੜ ਨੂੰ ਪਲੇਇੰਗ ਇਲੈਵਨ ਵਿੱਚ ਓਪਨਰ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਉਨ੍ਹਾਂ ਦੇ ਸਾਥੀ ਓਪਨਰ ਹੋ ਸਕਦੇ ਹਨ। ਉੱਥੇ ਹੀ ਤੀਜੇ ਨੰਬਰ 'ਤੇ ਖੱਬੇ ਹੱਥ ਦੇ ਤਿਲਕ ਵਰਮਾ ਨੂੰ ਦੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Gandhi Jayanti: ਗਾਂਧੀ ਜਯੰਤੀ 'ਤੇ ਵੀਰੇਂਦਰ ਸਹਿਵਾਗ ਨੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ, ਸ਼ੇਅਰ ਕੀਤੀ ਇਹ ਪੋਸਟ


ਇਦਾਂ ਦਾ ਹੋ ਸਕਦਾ ਮਿਡਲ ਆਰਡਰ


ਮਿਡਲ ਆਰਡਰ ਰਾਹੁਲ ਤ੍ਰਿਪਾਠੀ ਨਾਲ ਸ਼ੁਰੂਆਕ ਹੋ ਸਕਦੀ ਹੈ। ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਨੂੰ ਵਿਕਟਕੀਪਰ ਵਜੋਂ ਪੰਜਵੇਂ ਨੰਬਰ 'ਤੇ ਮੌਕਾ ਮਿਲ ਸਕਦਾ ਹੈ। ਪ੍ਰਭਸਿਮਰਨ ਭਾਰਤ ਲਈ ਡੈਬਿਊ ਕਰ ਸਕਦੇ ਹਨ। ਫਿਰ ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦਾ ਛੇਵੇਂ ਨੰਬਰ 'ਤੇ ਨਜ਼ਰ ਆਉਣਾ ਯਕੀਨੀ ਹੈ। ਰਿੰਕੂ ਸਿੰਘ ਨੂੰ ਸੱਤਵੇਂ ਨੰਬਰ 'ਤੇ ਫਿਨਿਸ਼ਰ ਵਜੋਂ ਦੇਖਿਆ ਜਾ ਸਕਦਾ ਹੈ। ਰਿੰਕੂ ਨੇ ਆਇਰਲੈਂਡ ਦੌਰੇ 'ਤੇ ਭਾਰਤ ਲਈ ਡੈਬਿਊ ਕੀਤਾ ਸੀ।


ਇਦਾਂ ਦਾ ਹੋ ਸਕਦਾ ਗੇਂਦਬਾਜ਼ੀ ਵਿਭਾਗ


ਗੇਂਦਬਾਜ਼ੀ ਵਿਭਾਗ ਦੀ ਸ਼ੁਰੂਆਤ ਸਪਿਨਰ ਰਵੀ ਬਿਸ਼ਨੋਈ ਨਾਲ ਹੋ ਸਕਦੀ ਹੈ। ਵਾਸ਼ਿੰਗਟਨ ਸੁੰਦਰ ਸਪਿਨ ਵਿਭਾਗ ਵਿੱਚ ਬਿਸ਼ਨੋਈ ਦਾ ਸਮਰਥਨ ਕਰਨਗੇ। ਅਰਸ਼ਦੀਪ ਸਿੰਘ, ਆਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਤੇਜ਼ ਗੇਂਦਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ। ਮੁਕੇਸ਼ ਨੇ ਵੈਸਟਇੰਡੀਜ਼ ਦੌਰੇ ਰਾਹੀਂ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।


ਨੇਪਾਲ ਖਿਲਾਫ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ


ਰੁਤੁਰਾਜ ਗਾਇਕਵਾੜ (ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਾਹੁਲ ਤ੍ਰਿਪਾਠੀ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਆਵੇਸ਼ ਖਾਨ, ਮੁਕੇਸ਼ ਕੁਮਾਰ।


ਇਹ ਵੀ ਪੜ੍ਹੋ: Asian Games 2023: ਬੰਗਲਾਦੇਸ਼ ਨੂੰ ਹਰਾ ਭਾਰਤ ਨੇ ਇਹ ਖਿਤਾਬ ਕੀਤਾ ਆਪਣੇ ਨਾਂਅ, ਮਨਦੀਪ-ਹਰਮਨ ਨੇ ਹਾਕੀ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ