ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਕਿਤੇ ਜਿੱਤ ਦੀ ਖੁਸ਼ੀ ਹੈ ਤੇ ਕਿਤੇ ਹਾਰ ਦਾ ਗਮ। ਅਜਿਹਾ ਹੀ ਇੱਕ ਵੀਡੀਓ ਭਰਤਪੁਰ ਤੋਂ ਕਾਂਗਰਸ ਉਮੀਦਵਾਰ ਸੰਜਨਾ ਜਾਟਵ ਦਾ ਵਾਇਰਲ ਹੋਇਆ ਹੈ।


ਇਸ ‘ਚ ਉਹ ਜਿੱਤ ਦੀ ਖੁਸ਼ੀ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। 26 ਸਾਲਾ ਸੰਜਨਾ ਜਾਟਵ ਨੇ ਇਤਿਹਾਸ ਰਚ ਦਿੱਤਾ ਹੈ।






 


ਸੰਜਨਾ ਜਾਟਵ ਅਲਵਰ ਜ਼ਿਲ੍ਹੇ ਦੀ ਕਠੂਮਾਰ ਤਹਿਸੀਲ ਦੇ ਪਿੰਡ ਸਮੁੰਚੀ ਦੀ ਰਹਿਣ ਵਾਲੀ ਹੈ। ਸੰਜਨਾ ਜਾਟਵ ਦਾ ਨਾਨਕਾ ਘਰ ਭਰਤਪੁਰ ਜ਼ਿਲ੍ਹੇ ਦੇ ਭੁਸਾਵਰ ਵਿੱਚ ਹੈ। ਉਸਦਾ ਪਤੀ ਕਪਤਾਨ ਸਿੰਘ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਹੈ। ਸੰਜਨਾ ਅਲਵਰ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ।


ਇਸ ਵਿੱਚ ਸੰਜਨਾ ਸਿਰਫ਼ 409 ਵੋਟਾਂ ਨਾਲ ਹਾਰ ਗਈ ਸੀ। ਭਰਤਪੁਰ ਲੋਕ ਸਭਾ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਸੰਜਨਾ ਇੱਥੋਂ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਰਾਮ ਸਵਰੂਪ ਕੋਲੀ ਚੋਣ ਲੜ ਰਹੇ ਸਨ। ਸੰਜਨਾ ਨੇ ਰਾਮਸਵਰੂਪ ਕੋਲੀ ਨੂੰ ਹਰਾਇਆ ਹੈ।






ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।