Viral News: ਜਹਾਜ਼ ਰਾਹੀਂ ਮੁੰਬਈ ਤੋਂ ਬੈਂਗਲੁਰੂ ਜਾਂਦੇ ਸਮੇਂ ਇੱਕ ਵਿਅਕਤੀ ਨਾਲ ਕੁਝ ਅਜਿਹਾ ਹੋਇਆ, ਜਿਸ ਦੇ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦਾ ਸੀ। ਦਰਅਸਲ, ਸਫ਼ਰ ਦੌਰਾਨ ਉਹ ਜਹਾਜ਼ ਦੇ ਵਾਸ਼ਰੂਮ ਵਿੱਚ ਫਸ ਗਿਆ। ਟਾਇਲਟ ਦਾ ਗੇਟ ਅੰਦਰੋਂ ਫਸ ਗਿਆ, ਜਿਸ ਤੋਂ ਬਾਅਦ ਉਹ ਯਾਤਰਾ ਦੇ ਅੰਤ ਤੱਕ ਟਾਇਲਟ ਵਿੱਚ ਹੀ ਫਸਿਆ ਰਿਹਾ। ਬੈਂਗਲੁਰੂ ਪਹੁੰਚਣ ਤੋਂ ਬਾਅਦ ਉਸ ਨੂੰ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਗਿਆ। ਇਹ ਹੈਰਾਨੀਜਨਕ ਘਟਨਾ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸਪਾਈਜੇਟ ਦੀ ਫਲਾਈਟ ਨੰਬਰ SG-268 ਦੀ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਨੇ ਮੰਗਲਵਾਰ ਤੜਕੇ 2 ਵਜੇ ਮੁੰਬਈ ਏਅਰਪੋਰਟ ਤੋਂ ਉਡਾਣ ਭਰੀ। ਸੀਟ ਨੰਬਰ 14ਡੀ 'ਤੇ ਬੈਠਾ ਇੱਕ ਯਾਤਰੀ ਵਾਸ਼ਰੂਮ ਗਿਆ। ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕਾਮਯਾਬ ਨਹੀਂ ਹੋਇਆ। ਕੁਝ ਸਮੇਂ ਬਾਅਦ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅੰਦਰ ਹੀ ਫਸਿਆ ਰਿਹਾ। ਚਾਲਕ ਦਲ ਦੇ ਮੈਂਬਰਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਵੀ ਸਫਲ ਨਹੀਂ ਹੋਏ। ਇਸ ਦੌਰਾਨ ਏਅਰ ਹੋਸਟੈੱਸ ਨੇ ਕਾਗਜ਼ 'ਤੇ ਸੰਦੇਸ਼ ਲਿਖ ਕੇ ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ। ਨੋਟ 'ਚ ਲਿਖਿਆ ਸੀ ਕਿ 'ਜਹਾਜ਼ ਕੁਝ ਸਮੇਂ 'ਚ ਲੈਂਡ ਕਰਨ ਵਾਲਾ ਹੈ', 'ਤੁਸੀਂ ਕਮੋਡ 'ਤੇ ਬੈਠੋ, ਜਿਵੇਂ ਹੀ ਜਹਾਜ਼ ਦਾ ਗੇਟ ਖੁੱਲ੍ਹੇਗਾ, ਤਕਨੀਕੀ ਮਦਦ ਮੰਗਵਾ ਕੇ ਗੇਟ ਖੋਲ੍ਹ ਦਿੱਤਾ ਜਾਵੇਗਾ'।


ਇਹ ਵੀ ਪੜ੍ਹੋ: D2M Pilot Project: ਬਿਨਾਂ ਇੰਟਰਨੈਟ ਦੇ ਫੋਨ 'ਤੇ ਚੱਲੇਗਾ ਟੀਵੀ! ਜਲਦੀ ਹੀ 19 ਰਾਜਾਂ ਵਿੱਚ ਸ਼ੁਰੂ ਹੋ ਸਕਦਾ D2M ਪਾਇਲਟ ਪ੍ਰੋਜੈਕਟ


ਹਾਲ ਹੀ 'ਚ ਗੋਆ ਤੋਂ ਦਿੱਲੀ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ ਸੀ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਯਾਤਰੀਆਂ ਨੂੰ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਦਾ ਸਮਾਂ ਹੈ ਅਤੇ ਕੁਝ ਲੋਕ ਫਲਾਈਟ ਦੇ ਕੋਲ ਬੈਠ ਕੇ ਖਾਣਾ ਖਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਗੁੱਸੇ 'ਚ ਆ ਗਏ।


ਇਹ ਵੀ ਪੜ੍ਹੋ: Viral Video: ਕਿਲੀ ਪਾਲ ਨੇ ਗਾਇਆ 'ਰਾਮ ਸੀਯਾ ਰਾਮ' ਭਜਨ, ਵੀਡੀਓ ਹੋਇਆ ਵਾਇਰਲ