Viral News: ਦੁਨੀਆ ਵਿੱਚ ਭਾਰਤੀਆਂ ਦਾ ਪਹਿਲਾਂ ਹੀ ਪ੍ਰਭਾਵ ਸੀ, ਜੋ ਹੁਣ ਹੋਰ ਵਧ ਰਿਹਾ ਹੈ। ਹਾਲ ਹੀ 'ਚ ਅਮਰੀਕਾ 'ਚ 90 ਦੇਸ਼ਾਂ ਦੇ ਵਿਦਿਆਰਥੀਆਂ ਦੇ ਗ੍ਰੇਡ-ਪੱਧਰ ਦੇ ਅੰਕਾਂ ਦੇ ਆਧਾਰ 'ਤੇ ਇੱਕ ਟੈਸਟ ਕਰਵਾਇਆ ਗਿਆ ਸੀ। ਜਿਸ ਵਿੱਚ ਭਾਰਤੀ-ਅਮਰੀਕੀ ਮੂਲ ਦੀ 9 ਸਾਲਾ ਪ੍ਰੀਸ਼ਾ ਚੱਕਰਵਰਤੀ ਨੂੰ ਪ੍ਰਤਿਭਾਵਾਨ ਨੌਜਵਾਨਾਂ ਲਈ ਵੱਕਾਰੀ ਜੌਨਸ ਹੌਪਕਿੰਸ ਸੈਂਟਰ ਵੱਲੋਂ ‘ਦੁਨੀਆਂ ਦੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ’ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਟੈਸਟ ਵਿੱਚ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ।


ਖ਼ਬਰਾਂ ਮੁਤਾਬਕ ਪ੍ਰੀਸ਼ਾ ਕੈਲੀਫੋਰਨੀਆ ਦੇ ਫਰੀਮਾਂਟ ਸਥਿਤ ਵਾਰਮ ਸਪਰਿੰਗ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਹੈ। ਗ੍ਰੇਡ 3 ਦੀ ਵਿਦਿਆਰਥਣ ਦੇ ਰੂਪ ਵਿੱਚ, ਉਸਨੇ 2023 ਦੀਆਂ ਗਰਮੀਆਂ ਵਿੱਚ ਯੂਐਸ-ਅਧਾਰਤ ਜੌਨਸ ਹੌਪਕਿੰਸ ਸੈਂਟਰ ਫਾਰ ਟੇਲੈਂਟ ਯੂਥ ਵਿੱਚ ਪ੍ਰੀਖਿਆ ਲਈ ਹਾਜ਼ਰੀ ਭਰੀ। ਪ੍ਰੀਸ਼ਾ ਨੂੰ ਦੁਨੀਆ ਭਰ ਦੇ 90 ਤੋਂ ਵੱਧ ਦੇਸ਼ਾਂ ਦੇ 16 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਗ੍ਰੇਡ-ਪੱਧਰ ਦੇ ਟੈਸਟ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪ੍ਰੀਸ਼ਾ ਨੂੰ ਸਕੋਲੈਸਟਿਕ ਅਸੈਸਮੈਂਟ ਟੈਸਟ, ਅਮਰੀਕਨ ਕਾਲਜ ਟੈਸਟਿੰਗ, ਸਕੂਲ ਅਤੇ ਕਾਲਜ ਯੋਗਤਾ ਟੈਸਟ ਸਮੇਤ ਕਈ ਤਰ੍ਹਾਂ ਦੇ ਮੁਲਾਂਕਣਾਂ ਵਿੱਚ ਉਸ ਦੇ ਬੇਮਿਸਾਲ ਪ੍ਰਦਰਸ਼ਨ ਲਈ ਮਾਨਤਾ ਦਿੱਤੀ ਗਈ ਹੈ।


ਪ੍ਰੀਸ਼ਾ ਚੱਕਰਵਰਤੀ ਨੇ ਪ੍ਰੀਖਿਆ ਦੇ ਮੌਖਿਕ ਅਤੇ ਮਾਤਰਾਤਮਕ ਭਾਗਾਂ ਵਿੱਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਪ੍ਰਾਪਤੀ ਪ੍ਰੀਸ਼ਾ ਨੂੰ ਗਣਿਤ, ਕੰਪਿਊਟਰ ਪ੍ਰੋਗ੍ਰਾਮਿੰਗ, ਕੈਮਿਸਟਰੀ, ਭੌਤਿਕ ਵਿਗਿਆਨ, ਪੜ੍ਹਨ ਅਤੇ ਲਿਖਣ ਵਿੱਚ ਗ੍ਰੇਡ 2 ਤੋਂ 12 ਤੱਕ ਦੇ ਉੱਨਤ ਵਿਦਿਆਰਥੀਆਂ ਲਈ 250 ਤੋਂ ਵੱਧ ਜੌਨਸ ਹੌਪਕਿੰਸ CTY ਔਨਲਾਈਨ ਅਤੇ ਆਨ-ਕੈਂਪਸ ਪ੍ਰੋਗਰਾਮਾਂ ਲਈ ਯੋਗ ਬਣਾਉਂਦੀ ਹੈ। ਪ੍ਰੀਸ਼ਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਸਿੱਖਣ ਦੀ ਸ਼ੌਕੀਨ ਹੈ।


ਇਹ ਵੀ ਪੜ੍ਹੋ: Jalandhar News: ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਚਾਕੂ ਮਾਰ ਕੇ ਕਤਲ, ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਮੌਤ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਗੂਗਲ ਤੋਂ ਲਿਆ ਕੰਟਰੋਲ ਰੂਮ ਦਾ ਨੰਬਰ, 40 ਜਹਾਜ਼ਾਂ ਨੂੰ ਕਰੈਸ਼ ਕਰਨ ਦੀ ਦਿੱਤੀ ਧਮਕੀ, 10ਵੀਂ ਜਮਾਤ ਦੇ ਵਿਦਿਆਰਥੀ ਦੇ ਕਾਰਨਾਮੇ ਤੋਂ ਹੈਰਾਨ ਰਹਿ ਗਈ ਪੁਲਿਸ