Viral Video: ਕਈ ਵਾਰ ਅਜਿਹੇ ਹਾਦਸਿਆਂ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ, ਜਿਸ ਨੂੰ ਦੇਖ ਕੇ ਕਿਸੇ ਦੇ ਮਨ 'ਚ ਡਰ ਪੈਦਾ ਹੋ ਜਾਂਦਾ ਹੈ। ਦੀਵਾਲੀ ਮੌਕੇ ਪਟਾਕਿਆਂ ਕਾਰਨ ਹੋਣ ਵਾਲੇ ਹਾਦਸਿਆਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ। ਇਸ ਸਮੇਂ ਸੋਸ਼ਲ ਮੀਡੀਆ 'ਤੇ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਡਰ ਜਾਓਗੇ। ਦਰਅਸਲ ਇਸ ਵੀਡੀਓ 'ਚ ਇਕ ਕਾਰ ਦੇ ਅੰਦਰ ਬੰਬ ਸੁੱਟਿਆ ਗਿਆ ਹੈ ਅਤੇ ਉਸ ਤੋਂ ਬਾਅਦ ਕੀ ਹੋਇਆ, ਇਹ ਦੇਖ ਤੁਸੀਂ ਵੀ ਡਰ ਜਾਓਗੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ 2.8 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਬਹੁਤ ਖਤਰਨਾਕ ਹੈ।
ਕਾਰ 'ਚ ਬੈਠੇ ਵਿਅਕਤੀ 'ਤੇ ਸੁੱਟਿਆ ਬੰਬ - ਵੀਡੀਓ ਵਾਇਰਲ
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਵਿਅਕਤੀ ਆਪਣੀ ਲਾਲ ਕਾਰ ਵਿੱਚ ਗੇਟ ਖੋਲ੍ਹ ਕੇ ਬੈਠਾ ਹੋਇਆ ਹੈ। ਉਥੇ ਹੀ ਆਸ-ਪਾਸ ਹੋਰ ਲੋਕ ਵੀ ਮੌਜੂਦ ਹਨ। ਫਿਰ ਅਚਾਨਕ ਇਕ ਵਿਅਕਤੀ ਬੰਬ ਜਲਾ ਕੇ ਉਸ 'ਤੇ ਸੁੱਟ ਦਿੰਦਾ ਹੈ। ਬੰਬ ਉਸ ਦੇ ਸਰੀਰ ਨੂੰ ਛੂਹ ਕੇ ਕਾਰ ਦੇ ਅੰਦਰ ਜਾ ਡਿੱਗਦਾ ਹੈ। ਇਸ ਤੋਂ ਬਾਅਦ ਵਿਅਕਤੀ ਨੂੰ ਲੱਗਿਆ ਕਿ ਬੰਬ ਕਾਰ ਦੇ ਬਾਹਰ ਪਿਆ ਹੈ, ਇਸ ਲਈ ਉਹ ਕਾਰ ਨੂੰ ਅੰਦਰੋਂ ਬੰਦ ਕਰ ਲੈਂਦਾ ਹੈ। ਫਿਰ 2-3 ਸੈਕਿੰਡ ਬਾਅਦ ਜ਼ਬਰਦਸਤ ਧਮਾਕਾ ਹੁੰਦਾ ਹੈ ਅਤੇ ਕਾਰ ਦਾ ਸ਼ੀਸ਼ਾ ਟੁੱਟ ਕੇ ਦੂਰ ਜਾ ਡਿੱਗਦਾ ਹੈ ਇਸ ਜ਼ੋਰਦਾਰ ਧਮਾਕੇ ਕਾਰਨ ਗੱਡੀ ਦੇ ਅੰਦਰੋਂ ਤੇਜ਼ ਧੂੰਆਂ ਨਿਕਲਣਾ ਸ਼ੁਰੂ ਜਾਂਦਾ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਮਹਿੰਗੇ ਟਮਾਟਰ ਦੇ 1KG ਬੀਜ ਦੀ ਕੀਮਤ ਇੰਨੇ ਕਰੋੜ ਰੁਪਏ, ਸੁਣ ਕੇ ਹੋ ਜਾਓਗੇ ਹੈਰਾਨ!
ਯੂਜ਼ਰਸ ਕਰ ਰਹੇ ਕੁਮੈਂਟ
ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਯੂਜ਼ਰਸ ਨੇ ਕਾਫੀ ਕਮੈਂਟ ਕਰਨਾ ਸ਼ੁਰੂ ਕਰ ਦਿੱਤੇ। ਇਸ ਵੀਡੀਓ 'ਚ ਇਕ ਯੂਜ਼ਰ ਨੇ ਲਿਖਿਆ, 'ਇਹ ਬਹੁਤ ਵੱਡਾ ਅਪਰਾਧ ਹੈ'। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਜੇਕਰ ਉਹ ਵਿਅਕਤੀ ਬਿਨਾਂ ਗੇਟ ਨੂੰ ਲਾਕ ਕੀਤੇ ਕਾਰ ਛੱਡ ਕੇ ਚਲਾ ਜਾਂਦਾ ਤਾਂ ਉਹ ਸੁਰੱਖਿਅਤ ਰਹਿੰਦਾ। ਇਸ ਧਮਾਕੇ 'ਚ ਯਕੀਨੀ ਤੌਰ 'ਤੇ ਕਾਰ ਦੇ ਅੰਦਰ ਬੈਠਾ ਵਿਅਕਤੀ ਸੜ ਗਿਆ ਹੋਵੇਗਾ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿੱਥੇ ਇਕ ਦੂਜੇ 'ਤੇ ਬੰਬ ਨਾਲ ਹਮਲੇ ਕੀਤੇ ਗਏ ਹਨ।