ਤੁਸੀਂ ਕਈ ਅਜੀਬੋ-ਗਰੀਬ ਚਿੱਠੀਆਂ ਦੇ ਵਾਇਰਲ ਹੋਣ ਦੀਆਂ ਖ਼ਬਰਾਂ ਜ਼ਰੂਰ ਸੁਣੀਆਂ ਹੋਣਗੀਆਂ। ਉੱਥੇ ਹੀ ਇੱਕ ਅਜੀਬੋ-ਗਰੀਬ ਚਿੱਠੀ ਦੌਸਾ ਵਿੱਚ ਵਾਇਰਲ ਹੋਈ ਹੈ। ਦੱਸ ਦਈਏ ਕਿ ਦੌਸਾ ਵਿੱਚ ਇੱਕ ਨੌਜਵਾਨ ਨੇ ਤਹਿਸੀਲਦਾਰ ਨੂੰ ਦਰਖਾਸਤ ਦਿੱਤੀ ਹੈ। ਦਰਖਾਸਤ 'ਚ ਨੌਜਵਾਨ ਨੇ ਲਿਖਿਆ ਹੈ ਕਿ ਉਸ ਨੂੰ ਘਰੇਲੂ ਕੰਮਕਾਜ ਕਰਨ 'ਚ ਦਿੱਕਤ ਆ ਰਹੀ ਹੈ। ਇਸ ਕਰਕੇ ਉਸ ਨੂੰ ਪਤਨੀ ਦੀ ਲੋੜ ਹੈ। ਇਸ ਪੱਤਰ ਵਿੱਚ ਉਸ ਨੇ ਦੱਸਿਆ ਕਿ ਉਸ ਨੂੰ ਕਿਸ ਤਰ੍ਹਾਂ ਦੀ ਪਤਨੀ ਚਾਹੀਦੀ ਹੈ।


ਮਹਿੰਗਾਈ ਰਾਹਤ ਕੈਂਪ ਵਿੱਚ ਦਿੱਤਾ ਸੀ ਪੱਤਰ


ਨੌਜਵਾਨ ਨੇ ਇਹ ਅਰਜ਼ੀ 3 ਜੂਨ ਨੂੰ ਸਿਕੰਦਰਾ ਇਲਾਕੇ ਦੇ ਪਿੰਡ ਗੰਗਾਵਾੜੀ ਵਿੱਚ ਮਹਿੰਗਾਈ ਰਾਹਤ ਕੈਂਪ ਦੌਰਾਨ ਆਂਗਣਵਾੜੀ ਵਿੱਚ ਜਮ੍ਹਾਂ ਕਰਵਾਈ। ਨੌਜਵਾਨ ਨੇ ਲਿਖਿਆ ਕਿ ਉਹ ਇੱਕ ਅਜਿਹੀ ਪਤਨੀ ਚਾਹੁੰਦਾ ਹੈ ਜੋ ਪਤਲੀ, ਗੋਰੀ, 30 ਤੋਂ 40 ਸਾਲ ਦੀ ਉਮਰ ਦੀ ਹੋਵੇ ਅਤੇ ਘਰੇਲੂ ਕੰਮਾਂ ਵਿੱਚ ਨਿਪੁੰਨ ਹੋਵੇ। ਜਦੋਂ ਪਟਵਾਰੀ ਨੂੰ ਉਕਤ ਨੌਜਵਾਨ ਦੀ ਦਰਖਾਸਤ ਪ੍ਰਾਪਤ ਹੋਈ ਤਾਂ ਉਨ੍ਹਾਂ ਇਸ ਮਾਮਲੇ ਸਬੰਧੀ ਪੰਚਾਇਤ ਪੱਧਰ ’ਤੇ ਟੀਮ ਬਣਾਉਣ ਕਰਨ ਦੀ ਸਲਾਹ ਦਿੱਤੀ। ਹੁਣ ਕੱਲੂ ਦੀ ਇਹ ਐਪਲੀਕੇਸ਼ਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਟੀਮ ਬਣਾ ਕੇ ਹਲਕਾ ਪਟਵਾਰੀ ਨੇ ਵੀ ਆਪਣੀ ਰਿਪੋਰਟ ਤਹਿਸੀਲਦਾਰ ਨੂੰ ਭੇਜ ਦਿੱਤੀ ਹੈ।


ਇਹ ਵੀ ਪੜ੍ਹੋ: ਕੁੱਤੇ ਘਾਹ ਕਿਉਂ ਖਾਂਦੇ ਹਨ, ਇਸ ਦੇ ਪਿੱਛੇ ਦੀ ਵਜ੍ਹਾ ਜਾਣ ਕੇ ਹੈਰਾਨ ਹੋ ਜਾਵੋਗੇ ਤੁਸੀਂ ?


ਤਹਸੀਲਦਾਰ ਨੇ ਪਟਵਾਰੀ ਨੂੰ ਫਾਰਵਰਡ ਕੀਤੀ ਐਪਲੀਕੇਸ਼ਨ


ਗੰਭੀਰ ਗੱਲ ਇਹ ਹੈ ਕਿ ਤਹਿਸੀਲਦਾਰ ਨੇ ਨੌਜਵਾਨ ਵੱਲੋਂ ਦਿੱਤੀ ਦਰਖਾਸਤ ਨੂੰ ਲੋੜੀਂਦੀ ਕਾਰਵਾਈ ਲਈ ਪਟਵਾਰੀ ਨੂੰ ਭੇਜ ਦਿੱਤਾ ਹੈ, ਜੋ ਕਿ ਗੰਭੀਰ ਲਾਪਰਵਾਹੀ ਨੂੰ ਦਰਸਾਉਂਦਾ ਹੈ। ਇਸ ਸਮੇਂ ਨੌਜਵਾਨ ਵੱਲੋਂ ਦਿੱਤੀ ਦਰਖਾਸਤ ’ਤੇ ਤਹਿਸੀਲਦਾਰ ਵੱਲੋਂ ਮਾਰਕਿੰਗ ਅਤੇ ਫਾਰਵਰਡਿੰਗ ਦੀ ਕਾਪੀ ਅਤੇ ਪਟਵਾਰੀ ਦੀ ਰਿਪੋਰਟ ਦੀ ਕਾਪੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਜੋ ਕਿ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਤਹਿਸੀਲਦਾਰ ਨੇ ਗ੍ਰਾਮ ਪੰਚਾਇਤ ਅਫ਼ਸਰ ਪਟਵਾਰੀ ਨੂੰ ਹੁਕਮ ਦਿੱਤਾ ਕਿ ਨੌਜਵਾਨ ਨੂੰ ਜਲਦੀ ਤੋਂ ਜਲਦੀ ਪਤਨੀ ਮੁਹੱਈਆ ਕਰਵਾਈ ਜਾਵੇ।


ਦੌਸਾ ਜ਼ਿਲ੍ਹੇ ਦੇ ਇਸ ਅਜੀਬੋ-ਗਰੀਬ ਮਾਮਲੇ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਹਰ ਕੋਈ ਹੱਸਣ ਨੂੰ ਮਜਬੂਰ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਚਿੱਠੀ ਪੜ੍ਹੇ ਬਿਨਾਂ ਹੀ ਤਹਿਸੀਲਦਾਰ ਨੇ ਪਟਵਾਰੀ ਨੂੰ ਟੀਮ ਬਣਾਉਣ ਦਾ ਹੁਕਮ ਕਿਵੇਂ ਦੇ ਦਿੱਤਾ। ਇਸ ਹੁਕਮ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਲੈ ਕੇ ਦੌਸਾ ਪ੍ਰਸ਼ਾਸਨ 'ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਮਰਨ ਤੋਂ 40 ਸੈਕਿੰਡ ਬਾਅਦ ਜ਼ਿੰਦਾ ਹੋ ਗਈ ਮਹਿਲਾ , ਮੌਤ ਨਾਲ ਜੁੜਿਆ ਖੋਲ੍ਹਿਆ ਅਜਿਹਾ ਰਾਜ਼ ,ਜਿਸਨੂੰ ਸੁਣ ਕੇ ਖੜੇ ਹੋ ਜਾਣਗੇ ਰੌਂਗਟੇ