Mobile Phone Addiction: ਮਾਂ ਅਤੇ ਬੱਚਿਆਂ ਦੇ ਪਿਆਰ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਅਕਸਰ ਹੀ ਵਾਇਰਲ ਹੁੰਦੇ ਹਨ। ਪਰ ਇਨ੍ਹੀਂ ਦਿਨੀਂ ਇਕ ਡਰਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਸਾਰੇ ਖੌਫ ਦੇ ਨਾਲ ਭਰ ਗਏ ਹਨ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਮਾਂ ਬੱਚੇ ਤੋਂ ਫ਼ੋਨ ਖੋਹ ਕੇ ਉਸ ਦੇ ਹੱਥ ਵਿੱਚ ਕਿਤਾਬ ਦੇ ਦਿੰਦੀ ਹੈ। ਕੁਝ ਦੇਰ ਬਾਅਦ ਜਦੋਂ ਮਾਂ ਫਰਸ਼ ਉੱਤੇ ਬੈਠ ਕੇ ਖਾਣਾ ਖਾ ਲੱਗਦੀ ਹੈ ਅਤੇ ਫੋਨ ਉੱਤੇ ਕਿਸੇ ਨਾਲ ਗੱਲ ਕਰੀ ਰਹੀ ਹੁੰਦੀ ਹੈ ਤਾਂ ਬੱਚਾ ਪਿੱਛੋਂ ਆਉਂਦਾ ਹੈ ਅਤੇ ਕੋਲ ਪਏ ਬੈਟ ਨਾਲ ਮਾਂ ਦੇ ਸਿਰ ਉੱਤੇ ਵਾਰ ਕਰ ਦਿੰਦਾ ਹੈ। ਜਿਸ ਤੋਂ ਬਾਅਦ ਮਾਂ ਫਰਸ਼ 'ਤੇ ਡਿੱਗ ਜਾਂਦੀ ਹੈ। ਵੀਡੀਓ ਦੇਖ ਕੇ ਪਤਾ ਚੱਲ ਰਿਹਾ ਹੈ ਕਿ ਬੱਚੇ ਨੂੰ ਫੋਨ ਦੀ ਕਿੰਨੀ ਲਤ ਲੱਗੀ ਹੋਈ ਹੈ (Mobile phone addiction)। 


ਹੋਰ ਪੜ੍ਹੋ : ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ



ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚੇ ਦੇ ਇਸ ਹਮਲੇ ਕਾਰਨ ਮਾਂ ਦੀ ਮੌਤ ਹੋ ਗਈ। ਜਦੋਂ ਮਾਂ ਹੇਠਾਂ ਡਿੱਗਦੀ ਹੈ, ਤਾਂ ਬੱਚਾ ਦੁਬਾਰਾ ਮਾਂ ਦੇ ਹੱਥੋਂ ਫ਼ੋਨ ਚੁੱਕ ਲੈਂਦਾ ਹੈ ਅਤੇ ਫ਼ੋਨ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਲੋਕਾਂ ਨੇ ਇਸ ਨੂੰ ਸਕ੍ਰਿਪਟਡ ਵੀਡੀਓ ਵੀ ਕਿਹਾ ਹੈ। ਇਕ ਯੂਜ਼ਰ ਨੇ ਲਿਖਿਆ, 'ਇਹ ਸਕ੍ਰਿਪਟਿਡ ਹੈ, ਪਰ ਸਾਨੂੰ ਸੰਦੇਸ਼ ਮਿਲਿਆ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਇਹ ਵੀਡੀਓ ਸਕ੍ਰਿਪਟਿਡ ਲੱਗ ਸਕਦੀ ਹੈ, ਪਰ ਅਸਲ 'ਚ ਅਜਿਹੇ ਮਾਮਲੇ ਹਨ, ਜਿੱਥੇ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦਾ ਮੋਬਾਇਲ ਖੋਹਣ ਲਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ।'


ਲੋਕਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ


ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, 'ਮਾਪਿਆਂ ਨੂੰ ਆਪਣੇ ਬੱਚਿਆਂ ਦੇ ਆਲੇ-ਦੁਆਲੇ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਅਣਜਾਣੇ ਵਿਚ ਉਨ੍ਹਾਂ ਵਿਚ ਮੋਬਾਈਲ ਦੀ ਲਤ ਵਧ ਸਕਦੀ ਹੈ, ਖਾਸ ਕਰਕੇ ਜਦੋਂ ਮਾਪੇ ਬਿਨਾਂ ਸੋਚੇ ਸਮਝੇ ਰੀਲਾਂ ਦੇਖਣ ਵਿਚ ਰੁੱਝੇ ਹੁੰਦੇ ਹਨ। ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਿਤਾਓ। ਬੱਚਿਆਂ ਦੇ ਨਾਲ ਗਰਾਊਂਡ ਦੇ ਵਿੱਚ ਖੇਡੋ ਬੱਚਿਆਂ ਨਾਲ ਗੱਲਾਂ ਕਰੋ।ਬੱਚਿਆਂ ਨੂੰ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਦੇ ਨੁਕਸਾਨਾਂ ਤੋਂ ਜਾਣੂ ਕਰਵਾਓ। 


ਵੀਡੀਓ ਉੱਤੇ ਆ ਰਹੀਆਂ ਅਜਿਹੀਆਂ ਪ੍ਰਤੀਕਿਰਿਆ


ਕੁਝ ਲੋਕਾਂ ਨੇ ਮਾਂ ਦੀ ਮੌਤ ਦਾ ਦਾਅਵਾ ਵੀ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ, 'ਦੁਖ ਦੀ ਗੱਲ ਇਹ ਹੈ ਕਿ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਮਾਂ ਦੀ ਮੌਤ ਹੋ ਗਈ।' ਇਸ ਦੇ ਨਾਲ ਹੀ ਕੁਝ ਲੋਕਾਂ ਨੇ ਸਵਾਲ ਕੀਤਾ ਕਿ ਕੀ ਔਰਤ ਜ਼ਿੰਦਾ ਹੈ।


 






 


ਹੋਰ ਪੜ੍ਹੋ : ਕਾਲੇ ਛੋਲੇ ਖਾਣ ਦਾ ਸਭ ਤੋਂ ਵਧੀਆ ਤਰੀਕਾ, ਸਰੀਰ ਬਣ ਜਾਏਗਾ ਫੌਲਾਦ, ਦੂਰ ਭੱਜ ਜਾਣਗੀਆਂ ਇਹ ਬਿਮਾਰੀਆਂ