Viral News: ਅੱਜਕੱਲ੍ਹ ਲੋਕਾਂ ਕੋਲ ਕੰਮ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਪੈਂਦਾ ਹੈ। ਅਜਿਹੇ 'ਚ ਕੁਝ ਵੀ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ, ਭੁੱਲਣ ਦੀ ਇਹ ਆਦਤ ਜਾਂ ਬਿਮਾਰੀ ਵਿਅਕਤੀ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਕਲਪਨਾ ਕਰੋ, ਇਹ ਕਿੰਨਾ ਦਿਲਚਸਪ ਹੋਵੇਗਾ ਜੇਕਰ ਕੋਈ ਅਜਿਹੀ ਜਗ੍ਹਾ ਹੋਵੇ ਜੋ ਵਿਸ਼ੇਸ਼ ਤੌਰ 'ਤੇ ਐਮਨੀਸ਼ੀਆ (Amnesia) ਤੋਂ ਪੀੜਤ ਲੋਕਾਂ ਲਈ ਬਣਾਈ ਗਈ ਹੋਵੇ।


ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ, ਜਿੱਥੇ ਰਹਿਣ ਵਾਲੇ ਲੋਕਾਂ ਨੂੰ ਕੁਝ ਵੀ ਯਾਦ ਨਹੀਂ ਹੈ। ਨਾ ਤਾਂ ਉਨ੍ਹਾਂ ਨੂੰ ਦਿਸ਼ਾਵਾਂ ਯਾਦ ਹਨ ਅਤੇ ਨਾ ਹੀ ਉਹ ਦੁਕਾਨ 'ਤੇ ਪੈਸੇ ਦੇ ਕੇ ਕੁਝ ਖਰੀਦ ਸਕਦੇ ਹਨ। ਅਜਿਹੇ 'ਚ ਇੱਥੇ ਉਨ੍ਹਾਂ ਨੂੰ ਸਭ ਕੁਝ ਮੁਫਤ 'ਚ ਦਿੱਤਾ ਜਾਂਦਾ ਹੈ। ਇਹ ਪਿੰਡ ਯੂਰਪੀ ਦੇਸ਼ ਫਰਾਂਸ ਵਿੱਚ ਹੈ ਅਤੇ ਹੋਰਨਾਂ ਥਾਵਾਂ ਤੋਂ ਬਿਲਕੁਲ ਵੱਖਰਾ ਹੈ।


ਤੁਹਾਨੂੰ ਸੁਣਨ 'ਚ ਅਜੀਬ ਲੱਗੇਗਾ ਪਰ ਲੈਂਡਸ ਨਾਂ ਦੇ ਇਸ ਪਿੰਡ ਦਾ ਹਰ ਨਾਗਰਿਕ ਐਮਨੇਸ਼ੀਆ ਯਾਨੀ ਡਿਮੈਂਸ਼ੀਆ ਤੋਂ ਪੀੜਤ ਹੈ। ਇੱਥੇ ਸਭ ਤੋਂ ਬਜ਼ੁਰਗ ਨਾਗਰਿਕ ਦੀ ਉਮਰ 102 ਸਾਲ ਹੈ, ਜਦੋਂ ਕਿ ਸਭ ਤੋਂ ਛੋਟੇ ਵਿਅਕਤੀ ਦੀ ਉਮਰ 40 ਸਾਲ ਹੈ। ਇਹ ਪਿੰਡ ਖਾਸ ਤੌਰ 'ਤੇ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਲਈ ਬਣਾਇਆ ਗਿਆ ਹੈ, ਜੋ ਛੋਟੀਆਂ-ਵੱਡੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ। ਇਹ ਪ੍ਰਯੋਗਾਤਮਕ ਪਿੰਡ ਬਾਰਡੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਨਿਗਰਾਨੀ ਹੇਠ ਰਹਿੰਦਾ ਹੈ, ਜੋ 6 ਮਹੀਨਿਆਂ ਬਾਅਦ ਇੱਥੇ ਆਉਂਦੇ ਹਨ ਅਤੇ ਲੋਕਾਂ ਦੀ ਪ੍ਰਗਤੀ ਦੀ ਜਾਂਚ ਕਰਦੇ ਹਨ। ਇੱਥੇ ਕੁੱਲ 120 ਲੋਕ ਰਹਿੰਦੇ ਹਨ ਅਤੇ ਇੰਨੇ ਹੀ ਡਾਕਟਰੀ ਪੇਸ਼ੇਵਰ ਹਨ।


ਇਹ ਵੀ ਪੜ੍ਹੋ: Chandigarh News: ਨਸ਼ੇ ਦਾ ਕਹਿਰ! ਭਰਾ ਨੇ ਹੀ ਮਾਰ ਸੁੱਟਿਆ ਆਪਣਾ ਸਕਾ ਭਰਾ...


ਇੱਥੇ ਰਹਿਣ ਵਾਲੇ ਲੋਕਾਂ ਨੂੰ ਪੈਸੇ ਰੱਖਣ ਦੀ ਕੋਈ ਲੋੜ ਨਹੀਂ ਹੈ। ਪਿੰਡ ਦੇ ਚੁਰਾਹੇ 'ਤੇ ਇੱਕ ਜਨਰਲ ਸਟੋਰ ਹੈ, ਜਿੱਥੇ ਸਾਰੀਆਂ ਚੀਜ਼ਾਂ ਮੁਫ਼ਤ ਮਿਲਦੀਆਂ ਹਨ। ਦੁਕਾਨਾਂ ਦੇ ਨਾਲ, ਇੱਥੇ ਰੈਸਟੋਰੈਂਟ, ਥੀਏਟਰ ਅਤੇ ਕੁਝ ਹੋਰ ਗਤੀਵਿਧੀਆਂ ਵੀ ਹਨ, ਜਿਸ ਵਿੱਚ ਲੋਕ ਹਿੱਸਾ ਲੈ ਸਕਦੇ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਇਸ ਪਿੰਡ ਦੇ ਵਸਨੀਕਾਂ ਦਾ ਪਰਿਵਾਰ ਇੱਥੇ ਰਹਿਣ ਲਈ 24,300 ਪੌਂਡ ਯਾਨੀ ਕਰੀਬ 25 ਲੱਖ ਰੁਪਏ ਦਾ ਖਰਚਾ ਅਦਾ ਕਰਦਾ ਹੈ। ਫਰਾਂਸ ਦੀ ਸਥਾਨਕ ਸਰਕਾਰ ਨੇ ਵੀ ਇਸ ਲਈ 179 ਕਰੋੜ ਰੁਪਏ ਤੋਂ ਵੱਧ ਦਾ ਦਾਨ ਦਿੱਤਾ ਹੈ।


ਇਹ ਵੀ ਪੜ੍ਹੋ: Ludhiana News: ਥਾਣੇ 'ਚ ਰਾਤ ਨੂੰ ਚੱਲਿਆ ਹਾਈ ਵੋਲਟੇਜ਼ ਡਰਾਮਾ! ਔਰਤਾਂ ਨੂੰ ਝੜਪ, ਵੀਡੀਓ ਵਾਇਰਲ