Sivaji Death Video Viral: ਸੋਸ਼ਲ ਮੀਡੀਆ ਉੱਪਰ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਇੱਕ ਮਸ਼ਹੂਰ ਹਸਤੀ ਦੀ ਡਾਂਸ ਕਰਦੇ-ਕਰਦੇ ਅਚਾਨਕ ਜਾਨ ਨਿਕਲ ਗਈ। ਜਿਸਦਾ ਵੀਡੀਓ ਇੰਟਰਨੈੱਟ ਉੱਪਰ ਵਾਇਰਲ ਹੋ ਰਿਹਾ ਹੈ। ਅਚਾਨਕ ਹੋਈ ਮੌਤ ਕਾਰਨ ਸਨਸਨੀ ਫੈਲ ਗਈ ਹੈ। ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਹਨ।  


ਦਰਅਸਲ, ਵਿਅਕਤੀ ਦਾ ਡਾਂਸ ਦੇਖ ਉੱਥੇ ਮੌਜੂਦ ਲੋਕ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਵੀਡੀਓ ਸਿੰਗਾਪੁਰ ਦੀ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ "ਸਿੰਗਾਪੁਰ ਸ਼ਿਵਾਜੀ" ਵਜੋਂ ਜਾਣਿਆ ਜਾਂਦਾ ਸੀ। ਉਸ ਦਾ ਨਾਮ ਅਸ਼ੋਕਨ ਮੁਨਿਆਦੀ ਸੀ। ਅਸ਼ੋਕਨ ਤਾਮਿਲ ਸਿਨੇਮਾ ਦੇ ਮਹਾਨ ਅਭਿਨੇਤਾ ਸ਼ਿਵਾਜੀ ਗਣੇਸ਼ਨ ਦੀ ਨਕਲ ਕਰਦੇ ਸਨ।



ਤਾੜੀਆਂ ਦੀ ਗੂੰਜ ਵਿੱਚ ਅਚਾਨਕ ਡਿੱਗ ਪਏ


ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਸ਼ੋਕਨ ਇਕ ਮਹਿਲਾ ਨਾਲ ਸਟੇਜ 'ਤੇ ਡਾਂਸ ਕਰ ਰਹੇ ਹਨ। ਡਾਂਸ ਦੌਰਾਨ ਵੱਡੀ ਗਿਣਤੀ 'ਚ ਦਰਸ਼ਕ ਉਨ੍ਹਾਂ ਨੂੰ ਦੇਖ ਰਹੇ ਹਨ ਅਤੇ ਤਾੜੀਆਂ ਵਜਾ ਰਹੇ ਹਨ। ਪ੍ਰਦਰਸ਼ਨ ਖਤਮ ਹੋਣ ਤੋਂ ਬਾਅਦ ਅਸ਼ੋਕਨ ਨੇ ਰੁਕ ਕੇ ਸਾਰਿਆਂ ਦਾ ਧੰਨਵਾਦ ਕੀਤਾ। ਤਾੜੀਆਂ ਦੀ ਗੂੰਜ ਵਿੱਚ ਉਹ ਅਚਾਨਕ ਡਿੱਗ ਪਏ।


ਅਸ਼ੋਕਨ 1974 ਦੀ ਫਿਲਮ 'ਸਿਵਾਗਾਮੀਨ ਸੇਲਵਨ' ਦੇ ਗੀਤ 'ਉਲਮ ਰੈਂਡਮ' 'ਤੇ ਡਾਂਸ ਕਰ ਰਹੇ ਸਨ। ਜਦੋਂ ਉਹ ਸਟੇਜ 'ਤੇ ਡਿੱਗਿਆ ਤਾਂ ਲੋਕ ਡਰ ਗਏ ਅਤੇ ਉਸਨੂੰ ਚੁੱਕਣ ਲਈ ਭੱਜੇ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਤ ਹੋ ਗਈ। ਇਹ ਘਟਨਾ 13 ਅਕਤੂਬਰ ਨੂੰ ਵਾਪਰੀ ਸੀ ਅਤੇ ਉਸ ਦਾ ਅੰਤਿਮ ਸਸਕਾਰ 15 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ਘਟਨਾ ਨੂੰ ਦੇਖ ਕੇ ਲੋਕ ਹੈਰਾਨੀ ਪ੍ਰਗਟ ਕਰ ਰਹੇ ਹਨ।






 


ਸਿਵਾਜੀ ਗਣੇਸ਼ਨ ਨਾਲ ਮਿਲਦੀ-ਜੁਲਦੀ ਸ਼ਕਲ


ਇੱਕ ਵਾਰ ਇੱਕ ਇੰਟਰਵਿਊ ਵਿੱਚ ਅਸ਼ੋਕਨ ਨੇ ਦੱਸਿਆ ਕਿ ਉਨ੍ਹਾਂ ਸਾਲ 2000 ਵਿੱਚ ਇੱਕ ਮਿਮਿਕਰੀ ਆਰਟਿਸਟ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਸਿੰਗਾਪੁਰ, ਮਲੇਸ਼ੀਆ ਅਤੇ ਭਾਰਤ ਵਿੱਚ ਵੱਖ-ਵੱਖ ਚੈਰਿਟੀ ਅਤੇ ਕਮਿਊਨਿਟੀ ਸਮਾਗਮਾਂ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਅਤੇ ਮਸ਼ਹੂਰ ਹੋ ਗਿਆ। ਅਸ਼ੋਕਨ ਨੇ ਇਕ ਵਾਰ ਕਿਹਾ ਸੀ ਕਿ ਉਸ ਨੇ ਸਿਵਾਜੀ ਗਣੇਸ਼ਨ ਦੀ ਨਕਲ ਉਦੋਂ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਦੋਵੇਂ ਇਕ ਸਮਾਨ ਦਿਖਾਈ ਦਿੰਦੇ ਹਨ। 


ਕਿਹਾ ਜਾਂਦਾ ਹੈ ਕਿ ਅਸ਼ੋਕਨ ਨੂੰ ਸ਼ਿਵਾਜੀ ਦੀਆਂ ਫਿਲਮਾਂ ਦੇ ਲਗਭਗ 80 ਗੀਤ ਯਾਦ ਸਨ। ਇੰਨਾ ਹੀ ਨਹੀਂ ਅਸ਼ੋਕਨ ਕੋਲ 100 ਦੇ ਕਰੀਬ ਪਹਿਰਾਵੇ ਸਨ ਜੋ ਸ਼ਿਵਾਜੀ ਦੀਆਂ ਫਿਲਮਾਂ 'ਚ ਪਹਿਨੇ ਜਾਂਦੇ ਪਹਿਰਾਵੇ ਨਾਲ ਮਿਲਦੇ-ਜੁਲਦੇ ਸਨ। ਇਹ ਸਾਰੇ ਕੱਪੜੇ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਬਣਾਏ ਗਏ ਸਨ। ਅੱਜ ਵੀ ਇਹ ਕੱਪੜੇ ਅਸ਼ੋਕਨ ਦੇ ਪੰਜ ਕਮਰਿਆਂ ਵਾਲੇ ਫਲੈਟ ਵਿੱਚ ਰੱਖੇ ਹੋਏ ਹਨ।