ਅੱਜ-ਕੱਲ੍ਹ ਪੈਸੇ ਕਮਾਉਣ ਦੀ ਰੇਸ ਵਿਚ ਰੁੱਝੇ ਲੋਕ ਸਮੇਂ ਦੀ ਘਾਟ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾ ਰਹੇ ਹਨ। ਇਕ ਸਿਹਤਮੰਦ ਸਰੀਰ ਲਈ ਇਨਸਾਨ ਨੂੰ ਚੰਗੇ ਗੁਣਾਂ ਨਾਲ ਭਰਪੂਰ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਸੋਇਆਬੀਨ ਪ੍ਰੋਟੀਨ ਦਾ ਚੰਗਾ ਸਰੋਤ ਹੈ। ਇਸ ਵਿਚ ਖਣਿਜਾਂ ਤੋਂ ਇਲਾਵਾ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਏ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਬਣੇ ਚਾਪ ਨੂੰ ਲੋਕ ਕਾਫੀ ਚਾਵਾਂ ਖਾਂਦੇ ਹਨ।


ਪ੍ਰੋਟੀਨ ਨਾਲ ਭਰਪੂਰ ਸੋਇਆ ਚਾਪ ਮਸਾਲਾ ਦੁਪਹਿਰ ਜਾਂ ਰਾਤ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ। ਨਾਨ-ਵੈਜ ਖਾਣ ਵਾਲੇ ਲੋਕ ਵੀ ਸੋਇਆ ਚਾਪ ਮਸਾਲਾ ਸਵਾਦ ਨਾਲ ਖਾਂਦੇ ਹਨ, ਕਿਉਂਕਿ ਇਹ ਉਨ੍ਹਾਂ ਨੂੰ ਨਾਨ-ਵੈਜ ਵਾਂਗ ਹੀ ਸਵਾਦ ਦਿੰਦੀ ਹੈ। ਵੈਸੇ, ਕੀ ਤੁਸੀਂ ਕਦੇ ਸੋਇਆ ਚਾਪ ਬਣਦੇ ਵੇਖੀ ਹੈ? ਜੇਕਰ ਨਹੀਂ ਤਾਂ ਇਨ੍ਹੀਂ ਦਿਨੀਂ ਇਸ ਨਾਲ ਜੁੜਿਆ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਨਿਸ਼ਚਤ ਤੌਰ ‘ਤੇ ਸੋਇਆ ਚਾਪ ਨਾਲ ਨਫ਼ਰਤ ਮਹਿਸੂਸ ਹੋਵੇਗੀ।


ਵੀਡੀਓ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਸੋਇਆ ਨੂੰ ਮਿਕਸਰ ਰਾਹੀਂ ਮਸ਼ੀਨ ਵਿੱਚ ਪੀਸਿਆ ਜਾਂਦਾ ਹੈ, ਸੋਇਆ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਫਿਰ ਇਸਨੂੰ ਉਦੋਂ ਤੱਕ ਸਾਫ਼ ਕੀਤਾ ਜਾਂਦਾ ਹੈ ਜਦੋਂ ਤੱਕ ਇਹ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਜ਼ਮੀਨ ‘ਤੇ ਪਲਾਸਟਿਕ ਦੀ ਸ਼ੀਟ ਵਿਛਾ ਦਿੱਤੀ ਜਾਂਦੀ ਹੈ, ਜਿਸ ‘ਤੇ ਇਸ ਨੂੰ ਪਲਟ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਤੋਂ ਬਾਅਦ ਜੋ ਹੁੰਦਾ ਹੈ, ਉਸ ਨੂੰ ਦੇਖ ਕੇ ਤੁਸੀਂ ਯਕੀਨਨ ਸਹਿਮਤ ਹੋਵੋਗੇ ਕਿ ਜੇਕਰ ਸੋਇਆ ਚਾਪ ਅਜਿਹੀ ਹੁੰਦੀ ਹੈ ਤਾਂ ਤੁਸੀਂ ਅੱਜ ਤੋਂ ਇਸ ਨੂੰ ਖਾਣਾ ਬੰਦ ਕਰ ਦਿਓਗੇ ਕਿਉਂਕਿ ਵਰਕਰ ਚੱਪਲਾਂ ਪਾ ਕੇ ਚਾਦਰਾਂ ‘ਤੇ ਖੜ੍ਹੇ ਹਨ ਅਤੇ ਆਪਣੇ ਕੰਮ ਵਿੱਚ ਰੁੱਝੇ ਹੋਏ ਹਨ।






ਇਸ ਕਲਿੱਪ ਨੂੰ ਮੋਨਿਕਾ ਜਸੂਜਾ ਨੇ ਐਕਸ (ਪਹਿਲਾਂ ਟਵਿਟਰ) ‘ਤੇ ਸ਼ੇਅਰ ਕੀਤਾ ਹੈ, ਇਸ ‘ਤੇ ਲੋਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਪਹਿਲਾਂ ਮੈਂ ਸੋਇਆ ਚਾਪ ਨੂੰ ਸਿਹਤਮੰਦ ਸਮਝਦਾ ਸੀ ਪਰ ਹੁਣ ਨਹੀਂ।’ ਇਕ ਹੋਰ ਨੇ ਲਿਖਿਆ, ‘ਹੁਣ ਤੋਂ ਸੋਇਆਚਾਪ ਖਾਣਾ ਬੰਦ ਕਰ ਦਿਓ।’