Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੰਡੀਗੋ ਦੇ ਪਾਇਲਟ ਨੇ ਫਲਾਈਟ ਵਿੱਚ ਅਜਿਹੀ ਅਨਾਊਂਸਮੈਂਟ ਕੀਤੀ ਜਿਸ ਨੇ ਫਲਾਈਟ ਵਿੱਚ ਬੈਠੇ ਬਾਕੀ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦੱਸ ਦਈਏ ਕਿ ਪੁਣੇ ਲਈ ਉਡਾਣ ਭਰਨ ਵਾਲੀ ਫਲਾਈਟ ਦੇ ਕਪਤਾਨ ਨੇ ਕਾਰਗਿਲ ਯੁੱਧ ਦੇ ਇੱਕ ਨਾਇਕ ਬਾਰੇ ਦੱਸਿਆ ਜੋ ਕਿ ਉਸੇ ਫਲਾਈਟ ਵਿੱਚ ਮੌਜੂਦ ਸਨ। ਜਿਵੇਂ ਹੀ ਉਸ ਨੇ ਅਨਾਊਸਮੈਂਟ ਕੀਤੀ ਕਿ ਪਰਮਵੀਰ ਚੱਕਰ ਅਵਾਰਡੀ ਸੂਬੇਦਾਰ ਮੇਜਰ ਸੰਜੇ ਕੁਮਾਰ ਵੀ ਇਸ ਫਲਾਈਟ ਵਿੱਚ ਸਫਰ ਕਰ ਰਹੇ ਸਨ ਤਾਂ ਬਾਕੀ ਯਾਤਰੀਆਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਮਾਣ ਵਧਾਇਆ। ਇਸ ਵੀਡੀਓ ਨੂੰ ਇੰਡੀਗੋ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ।






ਇਹ ਵੀ ਪੜ੍ਹੋ: Story Of Langda Aam: ਆਖਰ ਕੀ ਹੈ ਲੰਗੜੇ ਅੰਬ ਦੀ ਕਹਾਣੀ? ਇਸ ਦਾ ਨਾਂ ਕਿਵੇਂ ਪਿਆ?


ਵੀਡੀਓ ਵਿੱਚ ਦੇਖ ਸਕਦੇ ਹੋ ਕਿ ਪਾਇਲਟ ਸੂਬੇਦਾਰ ਮੇਜਰ ਸੰਜੇ ਕੁਮਾਰ ਦੇ ਸਨਮਾਨ ਵਿੱਚ ਫਲਾਈਟ ਵਿੱਚ ਖਾਸ ਅਨਾਊਂਸਮੈਂਟ ਕਰਦਾ ਹੈ। ਕਹਿੰਦਾ ਹੈ ਕਿ, “ਅੱਜ ਸਾਡੇ ਨਾਲ ਇੱਕ ਬਹੁਤ ਹੀ ਖਾਸ ਵਿਅਕਤੀ ਹਨ, ਸਾਡੇ ਨਾਲ ਪਰਮਵੀਰ ਚੱਕਰ ਅਵਾਰਡੀ ਸੂਬੇਦਾਰ ਮੇਜਰ ਸੰਜੇ ਕੁਮਾਰ ਮੌਜੂਦ ਹਨ। ਇਹ ਲਈ ਹੈ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਐਵਾਰਡ ਕੀ ਹੈ। ਦੱਸ ਦਈਏ ਕਿ ਇਹ ਐਵਾਰਡ ਭਾਰਤੀ ਇਤਿਹਾਸ ਵਿੱਚ ਹੁਣ ਤੱਕ ਸਿਰਫ਼ 21 ਵਿਅਕਤੀਆਂ ਨੂੰ ਹੀ ਦਿੱਤਾ ਗਿਆ ਹੈ। ਇਹ ਜੰਗ ਦੇ ਦੌਰਾਨ ਦਿੱਤਾ ਜਾਣ ਵਾਲਾ ਸਰਵਉੱਚ ਬਹਾਦਰੀ ਪੁਰਸਕਾਰ ਹੈ।”


ਇਸ ਤੋਂ ਬਾਅਦ ਪਾਇਲਟ ਉਨ੍ਹਾਂ ਦੀਆਂ ਬਹਾਦੁਰੀ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ। ਉੱਥ ਹੀ ਵੀਡੀਓ ਨੂੰ ਟਵਿੱਟਰ 'ਤੇ ਇਸ ਕੈਪਸ਼ਨ ਨਾਲ ਸਾਂਝਾ ਕੀਤਾ ਗਿਆ ਸੀ, "ਫਲਾਇੰਗ ਵਿਦ ਏ ਹੀਰੋ: ਸੂਬੇਦਾਰ ਮੇਜਰ ਸੰਜੇ ਕੁਮਾਰ ਜੀ, ਏ ਲਿਵਿੰਗ ਪਰਮਵੀਰ ਚੱਕਰ ਐਵਾਰਡੀ!" ਇਸ ਤੋਂ ਬਾਅਦ ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਕੁਮੈਂਟ ਕਰਦਿਆਂ ਹੋਇਆਂ ਲਿਖਿਆ, “ਧੰਨਵਾਦ @IndiGo6E ਰੀਅਲ ਹੀਰੋ ਦਾ ਸਨਮਾਨ ਕਰਨ ਲਈ,ਜੈ ਹਿੰਦ। ਇਸ ਵੀਡੀਓ ਨੇ ਮੇਰਾ ਦਿਨ ਬਣਾ ਦਿੱਤਾ ਹੈ।“ 






ਇਹ ਵੀ ਪੜ੍ਹੋ: Viral News ਦੁਨੀਆਂ ਦੇ ਇਹਨਾਂ ਸ਼ਹਿਰਾਂ ਵਿੱਚ ਕੋਈ ਨਹੀਂ ਮਰ ਸਕਦਾ...ਲੱਗਿਆ ਹੈ ਬੈਨ! ਜਾਣੋ ਕੀ ਹੈ ਇਸ ਅਜੀਬ ਪਾਬੰਦੀ ਦਾ ਕਾਰਨ