Wear helmet: ਬਾਈਕ ਸਵਾਰਾਂ ਨੂੰ ਹਰ ਵੇਲੇ ਹੈਲਮੇਟ ਪਾਉਣ ਦੀ ਹਦਾਇਤ ਕੀਤੀ ਜਾਂਦੀ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਇਸ ਹਦਾਇਤ ਦੀ ਪਾਲਣਾ ਨਹੀਂ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ ਗੁਆ ਕੇ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਇਕੋਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਸਾਲ 2018 'ਚ 43,600 ਲੋਕਾਂ ਨੂੰ ਹੈਲਮਟ ਨਾ ਪਾਉਣ ਕਰਕੇ ਸੜਕ ਹਾਦਸਿਆਂ 'ਚ ਆਪਣੀ ਜਾਨ ਗਵਾਉਣੀ ਪਈ ਅਤੇ ਸਾਲ 2017 ਵਿੱਚ ਇਹ ਅੰਕੜਾ 35,975 ਸੀ। ਆਓ ਹੁਣ ਤੁਹਾਨੂੰ ਟ੍ਰਿਬਿਊਨਲ ਦੇ ਤਾਜ਼ਾ ਹੁਕਮ ਬਾਰੇ ਦੱਸਦੇ ਹਾਂ।


ਕੀ ਹੈ ਟ੍ਰਿਬਿਊਨਲ ਦਾ ਆਦੇਸ਼?


ਦਰਅਸਲ, ਮੁੰਬਈ ਦੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 38 ਸਾਲਾ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਦੀ ਪਤਨੀ, ਬੱਚਿਆਂ ਅਤੇ ਮਾਂ ਨੂੰ ਮੁਆਵਜ਼ੇ ਦੀ ਰਾਸ਼ੀ ਦਿੰਦੇ ਹੋਏ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੇ ਬਾਈਕ ਚਲਾਉਣ ਵੇਲੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਅਤੇ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਉਸ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਰਕਮ ਵਿੱਚੋਂ 30 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ। ਦਰਅਸਲ ਇਸ ਮਾਮਲੇ 'ਚ ਪੀੜਤ ਪਰਿਵਾਰ ਨੂੰ 1.02 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਸੀ ਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਹੁਣ ਤੀਹ ਫੀਸਦੀ ਕੱਟਣ ਤੋਂ ਬਾਅਦ ਬਚੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ: Viral News: ਡਾਈਟਿੰਗ ਦੇ ਅਜੀਬ ਤਰੀਕੇ! ਕਦੇ ਕੀੜੇ-ਮਕੌੜੇ ਖਾ ਕੇ ਭਾਰ ਘੱਟ ਕਰਦੇ, ਪੀ ਲੈਂਦੇ ਜ਼ਹਿਰ


ਹੈਲਮੇਟ ਹੁੰਦਾ ਤਾਂ ਸ਼ਾਇਦ ਬਚ ਜਾਂਦੀ ਜਾਨ


ਦਰਅਸਲ, ਜਦੋਂ ਇਸ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਟ੍ਰਿਬਿਊਨਲ ਨੇ ਪਾਇਆ ਕਿ ਹਾਦਸੇ ਦਾ ਕਾਰਨ ਟਰੱਕ ਡਰਾਈਵਰ ਦੀ ਗਲਤੀ ਹੈ। ਹਾਲਾਂਕਿ ਇਸ ਦੇ ਨਾਲ ਹੀ ਟ੍ਰਿਬਿਊਨਲ ਨੇ ਇਹ ਵੀ ਪਾਇਆ ਕਿ ਬਾਈਕ ਚਾਲਕ ਨੇ ਹਾਦਸੇ ਦੇ ਸਮੇਂ ਹੈਲਮੇਟ ਨਹੀਂ ਪਾਇਆ ਹੋਇਆ ਸੀ। ਅਜਿਹਾ ਇਸ ਲਈ ਹੈ ਕਿਉਂਕਿ ਮੌਕੇ 'ਤੇ ਕੋਈ ਹੈਲਮੇਟ ਨਹੀਂ ਮਿਲਿਆ ਸੀ। ਇੱਥੋਂ ਤੱਕ ਕਿ ਗਵਾਹਾਂ ਨੂੰ ਵੀ ਪੀੜਤਾ ਦੇ ਆਸ-ਪਾਸ ਕੋਈ ਹੈਲਮੇਟ ਨਜ਼ਰ ਨਹੀਂ ਆਇਆ। ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲੋ ਤਾਂ ਹੈਲਮੇਟ ਜ਼ਰੂਰ ਪਾਓ। ਇਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੋਂ ਵੀ ਬਚ ਸਕਦੇ ਹੋ।


ਇਹ ਵੀ ਪੜ੍ਹੋ: Viral Video: ਬਹੁਮੰਜ਼ਿਲਾ ਇਮਾਰਤ ਤੋਂ ਛਾਲ ਮਾਰਦੇ ਨਜ਼ਰ ਆਇਆ 7 ਸਾਲ ਦਾ ਬੱਚਾ, ਵੀਡਿਓ ਦੇਖ ਹੈਰਾਨ ਰਹਿ ਗਏ ਲੋਕ