Youtuber Man build luxury house for pet dog Cost Rs. 16 lakh: ਜਦੋਂ ਗੱਲ ਜਾਨਵਰਾਂ ਦੀ ਵਫ਼ਾਦਾਰੀ ਦੀ ਆਉਂਦੀ ਹੈ ਤਾਂ ਇਸ ਸੂਚੀ ਵਿੱਚ ਕੁੱਤੇ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਕੁੱਤੇ ਦੀ ਵਫ਼ਾਦਾਰੀ ਦੇ ਕਿੱਸੇ ਅਜਿਹੇ ਹਨ ਕਿ ਲੋਕ ਆਪਣੀ ਕੀਮਤੀ ਤੋਂ ਕੀਮਤੀ ਚੀਜ਼ ਵੀ ਉਨ੍ਹਾਂ ਦੀ ਨਿਗਰਾਨੀ ਵਿੱਚ ਛੱਡ ਕੇ ਚਲੇ ਜਾਂਦੇ ਹਨ। ਹੁਣ ਤੱਕ ਤੁਸੀਂ ਕੁੱਤੇ ਦੀ ਦਲੇਰੀ ਤੇ ਵਫ਼ਾਦਾਰੀ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਕਿਸੇ ਮਾਲਕ ਨੂੰ ਆਪਣੇ ਕੁੱਤੇ ਲਈ ਆਲੀਸ਼ਾਨ ਘਰ ਬਣਾਉਂਦੇ ਦੇਖਿਆ ਹੈ ਜਾਂ ਅਜਿਹੀ ਕਿਸੇ ਘਟਨਾ ਬਾਰੇ ਸੁਣਿਆ ਹੈ?

 

ਬੇਸ਼ੱਕ ਤੁਸੀਂ ਨਹੀਂ ਸੁਣਿਆ ਹੋਵੇਗਾ, ਕਿਉਂਕਿ ਲੋਕ ਸਿਰਫ ਆਪਣੇ ਲਈ ਇੱਕ ਆਲੀਸ਼ਾਨ ਘਰ ਬਣਾਉਣ ਦਾ ਸੁਪਨਾ ਦੇਖਦੇ ਹਨ। ਪਰ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ 16.5 ਲੱਖ ਦਾ ਆਲੀਸ਼ਾਨ ਘਰ ਗਿਫਟ ਕੀਤਾ ਹੈ। ਹਾਲਾਂਕਿ ਦੁਨੀਆ 'ਚ ਡੋਗ ਲਵਰ ਦੀ ਗਿਣਤੀ ਕਰੋੜਾਂ 'ਚ ਹੈ ਪਰ ਕੁਝ ਹੀ ਲੋਕ ਆਪਣੇ ਕੁੱਤੇ ਲਈ ਕੁਝ ਖਾਸ ਕਰ ਪਾਉਂਦੇ ਹਨ। ਦਰਅਸਲ, ਜਿਸ ਵਿਅਕਤੀ ਨੇ ਆਪਣੇ ਕੁੱਤੇ ਨੂੰ 16.5 ਲੱਖ ਦਾ ਲਗਜ਼ਰੀ ਘਰ ਗਿਫਟ ਕੀਤਾ ਹੈ, ਉਹ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿਣ ਵਾਲਾ ਇੱਕ ਮਸ਼ਹੂਰ ਯੂਟਿਊਬਰ ਹੈ।

 

YouTuber ਦਾ ਨਾਮ ਬ੍ਰੈਂਟ ਰਿਵੇਰਾ ਹੈ। ਬ੍ਰੈਂਟ ਨੇ ਆਪਣੇ ਕੁੱਤੇ ਚਾਰਲੀ ਲਈ 16 ਲੱਖ ਦਾ ਘਰ ਬਣਾਇਆ ਹੈ। ਦਰਅਸਲ ਇਹ ਬ੍ਰੈਂਟ ਰਿਵੇਰਾ ਨਾਲ ਚਾਰਲੀ ਦਾ ਪਹਿਲਾ ਜਨਮ ਦਿਨ ਸੀ। ਬ੍ਰੈਂਟ ਆਪਣੇ ਕੁੱਤੇ ਲਈ ਕੁਝ ਖਾਸ ਕਰਨਾ ਚਾਹੁੰਦਾ ਸੀ। ਉਸ ਨੇ ਇਸ ਮਾਮਲੇ 'ਚ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਚਾਰਲੀ ਦੇ ਪਹਿਲੇ ਜਨਮਦਿਨ 'ਤੇ ਉਸ ਨੂੰ ਕੀ ਖਾਸ ਕਰਨਾ ਚਾਹੀਦਾ ਹੈ।

 



ਉਸ ਦੇ ਘਰ ਦੇ ਨੇੜੇ ਬਣਿਆ ‘ਲਗਜ਼ਰੀ ਹਾਊਸ’

 

ਦੋਸਤਾਂ ਨੇ ਚਾਰਲੀ ਨੂੰ ਇੱਕ ਆਲੀਸ਼ਾਨ ਘਰ ਗਿਫਟ ਕਰਨ ਦੀ ਸਲਾਹ ਦਿੱਤੀ, ਜੋ ਬ੍ਰੈਂਟ ਨੂੰ ਬਹੁਤ ਪਸੰਦ ਆਇਆ।ਫਿਰ ਕੀ ਸੀ, ਬ੍ਰੈਂਟ ਅਤੇ ਉਸਦੇ ਦੋਸਤ ਤੁਰੰਤ ਇੱਕ ਲਗਜ਼ਰੀ ਘਰ ਬਣਾਉਣ ਵਿੱਚ ਜੁੱਟ ਗਏ। ਬ੍ਰੈਂਟ ਨੇ ਆਪਣੇ ਘਰ ਦੇ ਨੇੜੇ ਚਾਰਲੀ ਲਈ ਇੱਕ ਘਰ ਬਣਾਇਆ ਹੈ ਤਾਂ ਜੋ ਉਹ ਜਦੋਂ ਚਾਹੇ ਉਸਨੂੰ ਮਿਲਣ ਜਾ ਸਕੇ। ਬ੍ਰੈਂਟ ਨੇ ਚਾਰਲੀ ਦੇ ਘਰ ਵਿਚ ਉਹ ਸਾਰੀਆਂ ਲਗਜ਼ਰੀ ਵਸਤੂਆਂ ਰੱਖੀਆਂ ਹੋਈਆਂ ਹਨ, ਜੋ ਆਮ ਤੌਰ 'ਤੇ ਇਨਸਾਨ ਵਰਤਦੇ ਹਨ। ਚਾਰਲੀ ਦੇ ਨਵੇਂ ਘਰ ਵਿੱਚ ਇੱਕ ਟੀਵੀ, ਸੋਫਾ, ਬੈੱਡ , ਮੇਜ਼, ਅਲਾਰਮ ਘੜੀ, ਮਿੰਨੀ ਫਰਿੱਜ, ਬੀਨ ਬੈਗ, ਸਿਰਹਾਣਾ ਅਤੇ ਚਾਰਲੀ ਨਾਲ ਬ੍ਰੈਂਟ ਦੀ ਇੱਕ ਫੋਟੋ ਸਮੇਤ ਸਾਰਾ ਸਮਾਨ ਮੌਜੂਦ ਹੈ।




ਦੱਸ ਦਈਏ ਕਿ ਬ੍ਰੈਂਟ ਰਿਵੇਰਾ ਆਪਣੇ ਪਹਿਲੇ ਕੁੱਤੇ ਦੀ ਮੌਤ ਤੋਂ ਬਾਅਦ ਕਾਫੀ ਟੈਨਸ਼ਨ 'ਚ ਆ ਗਿਆ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਫਿਰ ਕਦੇ ਕਿਸੇ ਕੁੱਤੇ ਨੂੰ ਪਿਆਰ ਨਹੀਂ ਕਰ ਸਕੇਗਾ। ਹਾਲਾਂਕਿ ਚਾਰਲੀ ਦੇ ਆਉਂਦੇ ਹੀ ਬੈਕਰ ਦੀ ਮੌਤ ਦਾ ਦੁੱਖ ਦਿਨੋਂ-ਦਿਨ ਘੱਟ ਹੋਣ ਲੱਗਾ। ਬ੍ਰੈਂਟ ਵੀ ਚਾਰਲੀ ਨੂੰ ਬਹੁਤ ਪਿਆਰ ਕਰਦਾ ਹੈ। ਇਸ ਦਾ ਸਬੂਤ ਉਸ ਨੇ ਚਾਰਲੀ ਲਈ ਆਲੀਸ਼ਾਨ ਘਰ ਬਣਾ ਕੇ ਦਿੱਤਾ ਹੈ।