Baba Vanga Prediction 2023 'ਚ ਧਰਤੀ 'ਤੇ ਆਉਣਗੇ ਏਲੀਅਨ- ਬਾਬਾ ਵੇਂਗਾ
Download ABP Live App and Watch All Latest Videos
View In Appਸਾਲ 2022 ਹੁਣ ਖਤਮ ਹੋਣ ਵਾਲਾ ਐ...2023 ਦਾ ਪੂਰੀ ਦੁਨੀਆ ਉਤਸ਼ਾਹਿਤ ਨਾਲ ਇੰਤਜ਼ਾਰ ਕਰ ਰਹੀ ਐ..ਪਰ ਇਸ ਸਾਲ ਦੀਆਂ ਕੁਝ ਭਵਿੱਖਬਾਣੀਆਂ ਕਾਫੀ ਡਰਾਉਣੀਆਂ ਨੇ.. ਵੈਂਜੇਲੀਆ ਪਾਂਡਵ ਗੁਸ਼ਟਾਰੋਵਾ, ਜਿਸ ਨੂੰ ਆਮ ਤੌਰ 'ਤੇ ਬਾਬਾ ਵੇਂਗਾ ਵਜੋਂ ਜਾਣਿਆ ਜਾਂਦਾ ..ਉਨ੍ਹਾਂ ਨੇ Aliens ਅਤੇ ਪ੍ਰਮਾਣੂ ਧਮਾਕਿਆਂ ਤੇ ਸਾਲ 2023 ਨੂੰ ਨਿਰਾਸ਼ਾਜਨਕ ਹੋਣ ਦੀ ਭਵਿੱਖਬਾਣੀ ਕੀਤੀ...
ਕਥਿਤ ਤੌਰ 'ਤੇ 9/11, ਉੱਤਰ ਕੋਰੀਆ ਦੇ ਨਾਲ ਤਣਾਅ, ਬ੍ਰੈਕਸਿਟ, ਬਰਾਕ ਓਬਾਮਾ ਦੀ ਪ੍ਰਧਾਨਗੀ, ਰਾਜਕੁਮਾਰੀ ਡਾਇਨਾ ਦੀ ਮੌਤ ਵਰਗੀਆਂ ਭਵਿੱਖਬਾਣੀ ਕੀਤੀਆਂ ਸੀ ਜੋ ਸਹੀ ਸਾਬਤ ਹੋਈਆਂ ਸਨ..
ਆਖਿਰ ਬਾਬਾ ਵੇਂਗਾ ਹੈ ਕੋਣ
ਬਾਬਾ ਵੇਂਗਾ ਦਾ ਜਨਮ 1911 ਵਿੱਚ ਸਟ੍ਰੂਮਿਕਾ, ਉੱਤਰੀ ਮੈਸੇਡੋਨੀਆ ਵਿੱਚ ਹੋਇਆ ਸੀ ਤੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਆਪਣਾ ਜ਼ਿਆਦਾਤਰ ਜੀਵਨ ਬੁਲਗਾਰੀਆ ਵਿੱਚ ਕੋਜ਼ੂਹ ਪਹਾੜਾਂ ਦੇ ਰੁਪਾਈਟ ਖੇਤਰ ਵਿੱਚ ਬਿਤਾਇਆ ਸੀ. ਸਾਲ 1996 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਪਰ ਮਰਨ ਤੋਂ ਪਹਿਲਾਂ, ਉਹਨਾਂ ਨੇ ਸਾਲ 5079 ਤੱਕ ਭਵਿੱਖਬਾਣੀਆਂ ਕੀਤੀਆਂ ਨੇ.. ਇਹ ਉਹ ਸਾਲ ਹੈ, ਜਦੋਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਸੰਸਾਰ ਦਾ ਅੰਤ ਹੋ ਜਾਵੇਗਾ.. ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਭਵਿੱਖ ਵਿੱਚ ਦੇਖਣ ਲਈ ਭਗਵਾਨ ਤੋਂ ਇੱਕ ਦੁਰਲੱਭ ਤੋਹਫ਼ਾ ਮਿਲਿਆ ਐ... ਉਹ ਸਿਰਫ 12 ਸਾਲ ਦੀ ਉਮਰ ਵਿੱਚ ਅੱਖਾਂ ਦੀ ਰੌਸ਼ਨੀ ਗੁਆ ਬੈਠੇ ਸੀ..
ਬਾਬਾ ਵੇਂਗਾ ਨੇ ਸਾਲ 2023 ਦੀ ਭਵਿੱਖਬਾਣੀ ਕੀਤੀ ਐ...ਜੋ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਸਕਦੀ ਹੈ...ਦਰਅਸਲ ਵੇਂਗਾ ਅਨੁਸਾਰ 2023 'ਚ ਧਰਤੀ 'ਤੇ ਏਲੀਅਨਜ਼ ਹਮਲਾ ਕਰ ਸਕਦੇ ਨੇ ....ਮਨੋਵਿਗਿਆਨੀਆਂ ਦਾ ਦਾਅਵਾ ਐ ਕਿ ਜੇ ਅਗਲੇ ਸਾਲ ਏਲੀਅਨ ਧਰਤੀ 'ਤੇ ਆਉਂਦੇ ਨੇ ਤਾਂ ਲੱਖਾਂ ਲੋਕ ਬੇਵਕਤੀ ਮਰ ਜਾਣਗੇ।..