ਸਿੱਖ ਪਾਇਲਟ ਦੀ ਅੰਗ੍ਰੇਜ਼ੀ-ਪੰਜਾਬੀ ਮਿਕਸ ਅਨਾਊਸਮੈਂਟ ਵੀਡੀਓ

Sardar Pilot Announcement in Plane: ਪੰਜਾਬੀ ਆਪਣੇ ਖੁੱਲੇ ਤੇ ਮਜ਼ਾਕੀਆ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਇਹੀ ਸੁਭਾਅ ਕਾਰਨ ਹਰ ਪਾਸੇ ਉਹ ਆਪਣੀ ਛਾਪ ਛੱਡਦੇ ਹਨ। ਇਸ ਦੀ ਇੱਕ ਹੋਰ ਮਿਸਾਲ ਦੇਖਣ ਨੂੰ ਮਿਲੀ ਹੈ ਬੈਂਗਲੋਰ ਤੋਂ ਚੰਡੀਗੜ੍ਹ ਦੀ ਫਲਾਈਟ 'ਚ। ਜਿਸ 'ਚ ਇੰਡੀਗੋ ਫਲਾਈਟ ਦੇ ਸਰਦਾਰ ਜੀ ਪਾਇਲਟ ਨੇ ਬੜੇ ਹੀ ਪਿਆਰੇ ਅਤੇ ਅੰਗ੍ਰੇਜ਼ੀ- ਪੰਜਾਬੀ ਮਿਕਸ ਅੰਦਾਜ਼  'ਚ ਯਾਤਰੀਆਂ ਨੂੰ ਆਪਣੀ ਗੱਲ ਸਮਝਾਈ। ਇੰਟਰਨੈਟ ਤੇ ਇਸ ਅਨਾਊਂਸਮੈਂਟ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਇੰਡੀਗੋ ਦਾ ਪਾਇਲਟ ਮਾਈਕ੍ਰੋਫੋਨ 'ਤੇ ਬੋਲਦਾ ਅਤੇ ਲੋਕਾਂ ਦਾ ਸੁਆਗਤ ਕਰਦਾ ਦਿਖਾਈ ਦੇ ਰਿਹਾ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਬੰਗਲੌਰ ਤੋਂ ਚੰਡੀਗੜ੍ਹ ਫਲਾਈਟ ਵਿੱਚ ਯਾਤਰੀਆਂ ਨੂੰ ਪੰਜਾਬੀ ਅੰਗਰੇਜ਼ੀ ਮਿਸ਼ਰਣ ਵਿੱਚ ਕੈਪਟਨ ਵੱਲੋਂ ਕੁਝ ਸੁਝਾਅ"।

JOIN US ON

Telegram
Sponsored Links by Taboola