Hardy Singh ਦਾ New Yorks Times Square 'ਤੇ ਭੰਗੜਾ
ਚੰਡੀਗੜ੍ਹ: ਇੱਕ ਡਾਂਸ ਵੀਡੀਓ (Dance Video) ਆਨਲਾਈਨ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਸਿੱਖ ਟਾਈਮਜ਼ ਸਕੁਏਅਰ (Times Square) ਵਿੱਚ ਪੰਜਾਬੀ ਬੀਟਾਂ (Punjabi Beats) 'ਤੇ ਜ਼ੋਰਦਾਰ ਨੱਚ ਰਿਹਾ ਹੈ। ਉਪਭੋਗਤਾ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਭਾਰਤੀਆਂ ਨੂੰ ਟਾਈਮਜ਼ ਸਕੁਏਅਰ (Times Square) 'ਤੇ ਬਾਲੀਵੁੱਡ ਗੀਤਾਂ 'ਤੇ ਡਾਂਸ ਕਰਦੇ ਦੇਖਿਆ ਗਿਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਹਾਰਡੀ ਸਿੰਘ ਹੈ ਜੋ ਦੁਬਈ ਦਾ ਰਹਿਣ ਵਾਲਾ ਹੈ। ਉਹ ਭੰਗੜਾ ਡਾਂਸਰ ਅਤੇ ਅਧਿਆਪਕ ਵੀ ਹੈ। ਉਹ ਇਸ ਸਮੇਂ ਵਿਸ਼ਵ ਦੌਰੇ 'ਤੇ ਹਨ। ਉਹ ਹਾਲ ਹੀ ਵਿੱਚ ਅਮਰੀਕਾ ਵੀ ਗਿਆ ਸੀ। ਇਸ ਸਮੇਂ ਉਹ ਪੂਰੇ ਭਾਰਤ ਦਾ ਦੌਰਾ ਕਰ ਰਿਹਾ ਹੈ।
Tags :
Sikh Viral Video Dance Video Bhangra Times Square Chandigarh Chandigarh Punjabi Beat Hardy Singh