ਆਜ਼ਾਦੀ ਦਿਹਾੜੇ 'ਤੇ ਸਰਕਾਰੀ ਸਕੂਲ 'ਚ ਖੁੱਲ੍ਹੇਆਮ ਵੰਡੀ ਗਈ ਅਫੀਮ, ਦੇਖੋ ਵੀਡੀਓ
Continues below advertisement
ਰਾਜਸਥਾਨ ਦੇ ਬਾੜਮੇਰ ਦੇ ਇੱਕ ਸਰਕਾਰੀ ਸਕੂਲ ਵਿੱਚ ਆਜ਼ਾਦੀ ਦਿਵਸ ਮੌਕੇ ਪਿੰਡ ਵਾਸੀਆਂ ਨੂੰ ਅਫੀਮ ਅਤੇ ਡੋਡਾ ਭੁੱਕੀ ਪਰੋਸੀ ਗਈ। ਪਿੰਡ ਵਾਲਿਆਂ ਨੇ ਸਕੂਲ ਵਿੱਚ ਹੀ ਬੈਠ ਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਕਾਰਵਾਈ ਦੀ ਮੰਗ ਕਰ ਰਹੇ ਹਨ। ਇਹ ਮਾਮਲਾ ਗੁਡਾਮਲਾਨੀ ਥਾਣਾ ਖੇਤਰ ਦੇ ਰਾਵਲੀ ਨਦੀ ਸਕੂਲ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਕੂਲ ਵਿੱਚ ਆਜ਼ਾਦੀ ਦਿਵਸ ਸਬੰਧੀ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ 10-12 ਪਿੰਡ ਵਾਸੀ ਸਕੂਲ ਵਿੱਚ ਪੁੱਜੇ। ਸਕੂਲ ਵਿੱਚ ਹੀ ਪਿੰਡ ਵਾਸੀਆਂ ਨੇ ਇੱਕ ਦੂਜੇ ਨੂੰ ਅਫੀਮ ਅਤੇ ਡੋਡਾ ਭੁੱਕੀ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਕੂਲ ਵਿੱਚ ਹੀ ਨਸ਼ੇ ਕਰਨ ਲੱਗੇ। ਇਸ ਘਟਨਾ ਦੇ ਚਾਰ ਵੱਖ-ਵੱਖ ਵੀਡੀਓ ਵਾਇਰਲ ਹੋਏ ਹਨ। ਇਸ ਤੋਂ ਬਾਅਦ ਬਾੜਮੇਰ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Continues below advertisement
Tags :
Viral Video Rajasthan Independence Day Punjabi News Opium Govt School ABP Sanjha Barmer Drugs In School Demand For Action Barmer Administration