Industry Unlocked- ਕਪੂਰਥਲਾ RCF 'ਤੇ ਵੀ ਪਈ ਕੋਰੋਨਾ ਦੀ ਮਾਰ

Continues below advertisement
ABP ਸਾਂਝਾ ਦੇ ਸਪੈਸ਼ਲ ਪ੍ਰੋਗਰਾਮ Industry Unlocked 'ਚ ਅੱਜ ਕਪੂਰਥਲਾ ਦੀ RCF ਫੈਕਟਰੀ ਦੀ ਗੱਲ।
ਰੇਲ ਕੋਚ ਫੈਕਟਰੀ ਕਪੂਰਥਲਾ ਲਗਪਗ 4 ਦਹਾਕਿਆਂ ਪਹਿਲਾਂ ਹੋਂਦ 'ਚ ਆਈ ਤੇ 1200 ਏਕੜ ਫੈਲੀ ਇਸ ਫੈਕਟਰੀ 'ਚ ਹੁਣ
ਲਗਪਗ ਸਾਢੇ 6 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। RCF ਕਪੂਰਥਲਾ ਜਿਸ 'ਚ ਭਾਰਤੀ ਰੇਲ ਲਈ ਡੱਬੇ ਤਿਆਰ ਕੀਤੇ ਜਾਂਦੇ
ਹਨ। ਕੋਰੋਨਾ ਵਾਇਰਸ ਦੌਰਾਨ ਜਦੋਂ ਲੌਕਡਾਊਨ ਲਗਿਆ ਤਾਂ RCF ਵੀ ਇੱਕ ਮਹੀਨੇ ਲਈ ਬੰਦ ਕੀਤੀ ਗਈ ਤੇ ਕੰਮ ਪੂਰੀ
ਤਰ੍ਹਾਂ ਰੁਕ ਗਿਆ। ਹਾਲਾਂਕਿ RCF ਨੇ ਖੁੱਲ੍ਹਣ ਤੋਂ ਬਾਅਦ ਰਫ਼ਤਾਰ ਬਣਾ ਕੇ ਰੱਖੀ ਤੇ ਪ੍ਰੋਡਕਸ਼ਨ ਵਿੱਚ ਜ਼ਿਆਦਾ ਅਸਰ ਨਹੀਂ
ਪਿਆ। RCF ਕਪੂਰਥਲਾ ਦਾ ਇੱਕ ਲੰਬਾ ਇਤਿਹਾਸ ਹੈ ਤੇ ਇਸ ਨੇ ਡਬਲ ਡੈਕਰ ਕੋਚ ਤੋਂ ਲੈ ਕੇ ਤੇਜਸ ਵਰਗੇ ਹਾਈ ਸਪੀਡ ਕੋਚਿਜ਼ ਭਾਰਤੀ ਰੇਲ ਲਈ ਤਿਆਰ ਕੀਤੇ।
ABP ਸਾਂਝਾ ਆਪਣੇ ਸਪੈਸ਼ਲ ਪ੍ਰੋਗਰਾਮ Industry Unlocked 'ਚ ਅਸੀਂ ਜਾਣਦੇ ਹਾਂ ਕਿ ਲੌਕਡਾਊਨ ਸਮੇਂ RCF ਨੂੰ ਕਿਸ ਤਰ੍ਹਾਂ ਦੇ ਚੈਲੇਂਜ ਆਏ ਤੇ ਹੁਣ ਉਹ ਕਿਸ ਹਾਲਾਤ 'ਚ ਕੰਮ ਕਰ ਰਹੀ ਹੈ।
Continues below advertisement

JOIN US ON

Telegram