LPG Cylinder Gas : ਕਮਰਸ਼ੀਅਲ LPG ਸਿਲੰਡਰ ਹੋਇਆ ਸਸਤਾ

Continues below advertisement

LPG Gas Cylinder Price Reduced: ਅੱਜ ਤੋਂ ਸਾਲ ਦਾ 11ਵਾਂ ਮਹੀਨਾ ਸ਼ੁਰੂ ਹੋ ਗਿਆ ਹੈ। ਨਵੰਬਰ ਮਹੀਨਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ। LPG ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ। ਹੁਣ ਗੈਸ ਸਿਲੰਡਰ 115 ਰੁਪਏ ਸਸਤਾ ਹੋ ਗਿਆ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਕਟੌਤੀ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੀ ਗਈ ਹੈ। ਦੂਜੇ ਪਾਸੇ ਜੇਕਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਪਣੇ ਪੁਰਾਣੇ ਰੇਟ 'ਤੇ ਹੀ ਬਰਕਰਾਰ ਹੈ। 6 ਜੁਲਾਈ ਤੋਂ ਦੇਸ਼ ਭਰ 'ਚ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਤੋਂ ਬਾਅਦ ਚਾਰੇ ਮਹਾਨਗਰਾਂ ਵਿੱਚ ਗੈਸ ਦੀ ਕੀਮਤ ਵਿੱਚ ਬਦਲਾਅ ਹੋਇਆ ਹੈ। ਆਓ ਜਾਣਦੇ ਹਾਂ ਕਿ ਦਿੱਲੀ, ਕੋਲਕਾਤਾ, ਚੇਨਈ ਅਤੇ ਮੁੰਬਈ 'ਚ ਕਿੰਨਾ LPG ਸਿਲੰਡਰ ਉਪਲਬਧ ਹੈ।

Continues below advertisement

JOIN US ON

Telegram