LPG Cylinder Hike । ਮਹਿੰਗਾਈ ਦੀ ਵਧੀ ਮਾਰ, ਚੁੱਲ੍ਹਾ ਤਪਾਉਣਾ ਮੁਹਾਲ
LPG Price Hike: ਹੋਲੀ ਤੋਂ ਪਹਿਲਾਂ ਘਰੇਲੂ ਗੈਸ ਦੀਆਂ ਕੀਮਤਾਂ 50 ਰੁਪਏ ਵਧਾਉਣ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਘਰੇਲੂ ਗੈਸ ਦੀਆਂ ਕੀਮਤਾਂ 'ਚ ਵਾਧੇ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਜਨਤਾ ਪੁੱਛ ਰਹੀ ਹੈ ਕਿ ਹੁਣ ਹੋਲੀ ਦੇ ਪਕਵਾਨ ਕਿਵੇਂ ਬਣਾਏ ਜਾਣਗੇ।
ਕੇਂਦਰ ਸਰਕਾਰ ਨੇ 1 ਮਾਰਚ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ, ਜਦੋਂ ਕਿ ਵਪਾਰਕ ਸਿਲੰਡਰ ਦੀ ਕੀਮਤ 350 ਰੁਪਏ ਵਧ ਗਈ ਹੈ।
Tags :
AbpsanjhaLive PunjabGovernment PunjabNews LPG Cylinder #abpsanjha CMMann ABPLIVE CmmannLive LPG Cylinder Hike