ਮਾਸੂਮਾਂ ਨਾਲ ਦਰਿੰਦਗੀ....ਆਖ਼ਰ ਕਦੋਂ ਤੱਕ?

ਪੰਜਾਬ ਸਰਕਾਰ ਹੁਸ਼ਿਆਰਪੁਰ ਦੇ ਪੀੜਤ ਪਰਿਵਾਰ ਨੂੰ ਪੰਜ ਮਰਲੇ ਪੰਚਾਇਤੀ ਜ਼ਮੀਨੀ ਘਰ ਬਣਾਉਣ ਲਈ ਦੇਵੇਗੀ ਅਤੇ ਉਦਯੋਗ ਮੰਤਰੀ
ਸੁੰਦਰ ਸ਼ਿਆਮ ਅਰੋੜਾ ਪੀੜਤ ਪਰਿਵਾਰ ਦੀਆਂ ਪੰਜ ਧੀਆਂ ਦੇ ਨਾਮ 'ਤੇ ਬੈਂਕ' ਚ ਹਰੇਕ ਨੂੰ 50,000 ਰੁਪਏ ਦੀ ਇੱਕ-ਇੱਕ FD ਕਰਵਾਕੇ
ਦੇਣਗੇ।ਕੈਬਨਿਟ ਮੰਤਰੀ ਇਹ ਪੈਸੇ ਆਪਣੀ ਜੇਬ ਵਿਚੋਂ ਦੇਣਗੇ।
ਦੋ ਦਿਨ ਪਹਿਲਾਂ ਹੁਸ਼ਿਆਰਪੁਰ ਦੀ ਟਾਂਡਾ ਤਹਿਸੀਲ ਦੇ ਪਿੰਡ ਜਲਾਲਪੁਰ ਵਿੱਚ ਇੱਕ ਛੇ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸਨੂੰ ਸਾੜ ਦਿੱਤਾ ਗਿਆ ਸੀ। ਪੀੜਤ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ, ਇਸ ਲਈ ਭਾਜਪਾ ਇਸਨੂੰ ਚੋਣਾਂ ਲਈ ਰਾਜਨੀਤਿਕ ਮੁੱਦਾ ਬਣਾ ਰਹੀ ਹੈ। ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਦਾਦਾ ਸੁਰਜੀਤ ਸਿੰਘ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਸਪੀਡ ਟ੍ਰਾਈਲ ਕਰਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

JOIN US ON

Telegram
Sponsored Links by Taboola