Haryana Sikh Beaten News |ਹਰਿਆਣਾ 'ਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਨੌਜਵਾਨ ਕਾਬੂ, ਵੇਖੋ ਕੌਣ ਹਨ ਮੁਲਜ਼ਮ

Haryana Sikh Beaten News |ਹਰਿਆਣਾ 'ਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਨੌਜਵਾਨ ਕਾਬੂ, ਵੇਖੋ ਕੌਣ ਹਨ ਮੁਲਜ਼ਮ

ਹਰਿਆਣਾ 'ਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਕਾਬੂ
ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਕਾਬੂ
ਇਕ ਮੁਲਜ਼ਮ 'ਤੇ ਪਹਿਲਾਂ ਵੀ ਅਪਰਾਧਿਕ ਮਾਮਲਾ ਦਰਜ  

ਹਰਿਆਣਾ 'ਚ ਸਿੱਖ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਏ ਹਨ |
ਮੁਲਜ਼ਮਾਂ ਨੇ ਕੈਥਲ 'ਚ 10 ਜੂਨ ਦੀ ਰਾਤ ਨੂੰ ਸੁਖਵਿੰਦਰ ਸਿੰਘ ਨਾਮਿ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ
ਉਸ ਤੇ ਇੱਟਾਂ-ਰੋੜਿਆਂ ਨਾਲ ਜਾਨਲੇਵਾ ਹਮਲਾ ਕੀਤਾ ਸੀ
ਜਿਨ੍ਹਾਂ ਨੂੰ ਕੈਥਲ ਪੁਲਸ ਨੇ 4 ਦਿਨਾਂ 'ਚ ਗ੍ਰਿਫਤਾਰ ਕੀਤਾ ਹੈ।
ਫੜੇ ਗਏ ਮੁਲਜ਼ਮ ਨੌਜਵਾਨ ਈਸ਼ੂ 'ਤੇ ਪਹਿਲਾਂ ਵੀ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦਰਜ ਹਨ।
ਜੀਂਦ ਦੇ ਪਿੰਡ ਸਿੰਗਲਵਾਲ ਦਾ ਰਹਿਣ ਵਾਲਾ ਇਸ਼ੂ ਫਾਈਨਾਂਸ ਦਾ ਕੰਮ ਕਰਦਾ ਹੈ।
ਜਦਕਿ ਦੂਜਾ ਮੁਲਜ਼ਮ ਸੁਨੀਲ ਟੈਕਸੀ ਡਰਾਈਵਰ ਹੈ |
ਜੋ ਕਿ ਕੈਥਲ ਦੇ ਪਿੰਡ ਸ਼ੇਰਗੜ੍ਹ ਦਾ ਰਹਿਣ ਵਾਲਾ ਹੈ
ਦੋਵੇਂ ਨੌਜਵਾਨ 10 ਜੂਨ ਦੀ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੀਂਦ ਦੇ ਪਿੰਡ ਪੈਗਾ ਵਿੱਚ ਲੁਕ ਗਏ ਸਨ।
ਫੜੇ ਗਏ ਦੋਵੇਂ ਨੌਜਵਾਨ ਆਪਸੀ ਦੋਸਤ ਹਨ ਅਤੇ ਉਨ੍ਹਾਂ ਦੀ ਉਮਰ 30 ਤੋਂ 32 ਸਾਲ ਦੱਸੀ ਜਾਂਦੀ ਹੈ।
ਕੈਥਲ ਦੀ ਪੁਲਸ ਸੁਪਰਡੈਂਟ ਉਪਾਸਨਾ ਯਾਦਵ ਦਾ ਕਹਿਣਾ ਹੈ ਕਿ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਦੀ ਨੰਬਰ ਪਲੇਟ ਸਾਫ ਨਾ ਹੋਣ ਕਾਰਨ ਚਾਰ ਦਿਨ ਤੱਕ ਕਈ ਥਾਵਾਂ 'ਤੇ ਕੈਮਰਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਹੁਣ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 

JOIN US ON

Telegram
Sponsored Links by Taboola