Gurdaspur Crime | ਫਤਿਹਗੜ੍ਹ ਚੂੜੀਆਂ 'ਚ ਦਿਨ ਦਿਹਾੜੇ ਭੁੰਨਿਆ ਨੌਜਵਾਨ | CCTV

Gurdaspur Crime | ਫਤਿਹਗੜ੍ਹ ਚੂੜੀਆਂ 'ਚ ਦਿਨ ਦਿਹਾੜੇ ਭੁੰਨਿਆ ਨੌਜਵਾਨ | CCTV 

#Punjab #Gurdaspur #Crime #abplive

ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਭਰੇ ਬਾਜ਼ਾਰ ਚ ਦਿਨ ਦਿਹਾੜੇ ਗੋਲੀਆਂ ਚੱਲੀਆਂ ਹਨ
ਕੁਝ ਅਣਪਛਾਤਿਆਂ ਵਲੋਂ 21 ਸਾਲਾ ਗੁਰਬੀਰ ਸਿੰਘ 'ਤੇ ਇਕ ਤੋਂ ਬਾਅਦ ਇਕ ਫ਼ਾਇਰ ਕੀਤੇ ਗਏ
ਦੱਸਿਆ ਜਾ ਰਿਹਾ ਹੈ ਕਿ ਗੁਰਬੀਰ ਦੇ ਦੋ ਗੋਲੀਆਂ ਲੱਗੀਆਂ ਹਨ ,ਜੋ ਕਿ ਉਸਦੇ ਪੇਟ ਤੇ ਲੱਤ ਚ ਲੱਗੀਆਂ
ਗੰਭੀਰ ਜ਼ਖਮੀ ਹਾਲਤ ਚ ਗੁਰਬੀਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ |
ਹਮਲਾਵਰ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ
ਪਹਿਲੀ ਨਜ਼ਰ ਚ ਮਾਮਲਾ ਰੰਜਿਸ਼ ਦਾ ਦੱਸਿਆ ਜਾ ਰਿਹਾ
ਵਾਰਦਾਤ ਦੀ ਸੀਸੀਟੀਵੀ ਵੀ ਸਾਹਮੇ ਆਈ ਹੈ
ਸੀਸੀਟੀਵੀ ਤੇ ਚਸ਼ਮਦੀਦਾਂ ਮੁਤਾਬਕ ਗੁਰਬੀਰ ਸਿੰਘ ਕਸਬਾ ਫਤਿਹਗੜ੍ਹ ਚੂੜੀਆਂ ਚ ਇਕ ਸਲੂਨ 'ਤੇ ਆਇਆ ਸੀ
ਇਸ ਦੌਰਾਨ ਉਸਦੀ ਕੁਝ ਅਣਪਛਾਤਿਆਂ ਨਾਲ ਲੜਾਈ ਝਗੜਾ ਹੋਇਆ
ਤੇ ਵੇਖਦੇ ਹੀ ਵੇਖਦੇ ਮਾਮਲਾ ਇੰਨਾ ਗਰਮਾ ਗਿਆ ਕਿ ਅਣਪਛਾਤੇ ਹਮਲਾਵਰਾਂ ਨੇ ਗੁਰਬੀਰ ਤੇ ਫਾਇਰਿੰਗ ਕਰ ਦਿੱਤੀ
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

JOIN US ON

Telegram
Sponsored Links by Taboola