ਗੁਰਦਾਸਪੁਰ ਤੋਂ 4 ਸਤੰਬਰ ਨੂੰ ਲੁੱਟੀ ਕਾਰ ਬਟਾਲਾ ਪੁਲਿਸ ਨੇ ਕੀਤੀ ਬਰਾਮਦ
ਗੁਰਦਾਸਪੁਰ ਚ 4 ਸਤੰਬਰ ਦੀ ਦੇਰ ਸ਼ਾਮ ਨੂੰ ਦੇ ਹਾਈਵੇ ਤੋਂ ਤਿੰਨ ਨੌਜ਼ਵਾਨ ਵਲੋਂ ਪਿਸਤੌਲ ਦੀ ਨੋਕ ਤੇ ਵਰਨਾ ਗੱਡੀ (PB06 AX 8405) ਦੀ ਖੋ ਹੋਈ ਸੀ ਉਸ ਤੇ ਕਾਰਵਾਈ ਕਰਦੇ ਪੁਲਿਸ ਜਿਲਾ ਬਟਾਲਾ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਵਲੋਂ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕੀਤੀ ਗਈ ਹੈ | ਡੀ ਐਸ ਪੀ ਹਰਗੋਬਿੰਦਪੁਰ ਲਖਬੀਰ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਅਤੇ ਹੁਣ ਤਕ ਇਸ ਮਾਮਲੇ ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਡੀ ਐਸ ਪੀ ਲਖਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ | ਜਿਕਰਯੁਗ ਹੈ ਕਿ ਬੀਤੀ 4 ਸਤੰਬਰ ਦੀ ਦੇਰ ਸ਼ਾਮ ਨੂੰ ਗੁਰਦਾਸਪੁਰ ਹਾਈਵੇ ਤੇ ,3 ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਗੱਡੀ ਚ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਤੋਂ ਚਾਬੀ ਮੰਗਣ ਲਗੇ ਜਦ ਗੁਰਪ੍ਰੀਤ ਨੇ ਮਨ੍ਹਾਂ ਕੀਤਾ ਤਾਂ ਉਹਨਾਂ ਨੇ ਪਿਸਤੌਲ ਕਢ ਉਸਦੀ ਲੱਤ ਚ ਗੋਲ਼ੀ ਮਾਰ ਦਿੱਤੀ ਅਤੇ ਗੱਡੀ ਅਤੇ ਮੋਟਰਸਾਈਕਲ ਸਮੇਤ ਜੰਮੂ ਵਲ ਨੂੰ ਫ਼ਰਾਰ ਹੋ ਗਏ ਸਨ |
Tags :
Gudaspur Car Loot No Accused Arrested Car Recovered Batala Firing In Gurdaspur Children Fighting Dead In Firing Gurdaspur Firing ABP Sanjha News Crime News Punjab Latest News Punjab Police