ਸੈਣੀ ਨੂੂੰ ਮੁਹਾਲੀ ਕੋਰਟ ਨੇ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ,25 ਸਤੰਬਰ ਤੱਕ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ

 ਮੁਹਾਲੀ ਕੋਰਟ ਨੇ ਸ਼ਨੀਵਾਰ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ।ਸੈਣੀ ਕਰੀਬ ਤਿੰਨ ਦਹਾਕੇ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ 'ਚ ਲੋੜਿੰਦਾ ਹੈ।ਸਾਬਕਾ ਡੀਜੀਪੀ ਸੁਮੇਧ ਸੈਣੀ ਜੈਡ ਸਕਿਉਰਿਟੀ ਦੇ ਬਾਵਜੂਦ ਅੰਡਰ ਗਰਾਉਂਡ ਹੈ।ਪੁਲਿਸ ਕਈ ਦਿਨਾਂ ਤੋਂ ਉਸਦੀ ਭਾਲ 'ਚ ਲੱਗੀ ਹੋਈ ਹੈ।
ਮੁਹਾਲੀ ਕੋਰਟ ਨੇ ਹੁਣ ਸੈਣੀ ਖਿਲ਼ਾਫ ਵਾਰੰਟ ਜਾਰੀ ਕਰ ਪੁਲਿਸ ਨੂੰ ਕਿਹਾ ਹੈ ਕਿ ਉਹ ਸੈਣੀ ਨੂੰ 25 ਸਤੰਬਰ ਤੱਕ ਅਦਾਲਤ ਅੱਗੇ ਪੇਸ਼ ਕਰੇ।ਸੈਣੀ ਖਿਲਾਫ਼ ਇਹ ਵਾਰੰਟ ਗੈਰ ਜ਼ਮਾਨਤੀ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੈਣੀ ਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ।
ਸੈਣੀ ਖਿਲਾਫ ਆਈਪੀਸੀ ਦੀ ਧਾਰਾ 364, 201, 344, 330, 219, 120B ਅਤੇ 302 ਤਹਿਤ ਮੁਹਾਲੀ ਦੇ ਮਟੋਰ ਥਾਣੇ 'ਚ ਮਾਮਲਾ ਦਰਜ ਹੈ।

JOIN US ON

Telegram
Sponsored Links by Taboola