ਦੋਰਾਹਾ 'ਚ ਨਿਹੰਗ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਬੇਰਹਿਮੀ ਨਾਲ ਕਤਲ

ਲੁਧਿਆਣਾ ਦੇ ਦੋਰਾਹਾ ਸ਼ਹਿਰ 'ਚ ਇੱਕ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਨਿਹੰਗ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਿਹੰਗ ਸਿੰਘ ਦੀ ਲਾਸ਼ ਦੋਰਾਹਾ ਨਹਿਰ ਦੇ ਪੁਲ ਕੋਲੋਂ ਮਿਲੀ। ਮ੍ਰਿਤਕ ਦੀ ਸ਼ਨਾਖਤ ਗੁਰਮੇਲ ਸਿੰਘ (50) ਵਾਸੀ ਨਾਭਾ ਵਜੋਂ ਹੋਈ ਜੋਕਿ ਦੋਰਾਹਾ ਵਿਖੇ ਡੇਰਾ ਲਗਾ ਕੇ ਰਹਿ ਰਹੇ ਸੀ। ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਮੌਕੇ 'ਤੇ ਮੌਜੂਦ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ 6 ਵਜੇ ਉਹ ਚਾਹ ਲੈ ਕੇ ਨਿਹੰਗ ਸਿੰਘ ਕੋਲ ਆਇਆ ਸੀ ਤਾਂ ਦੇਖਿਆ ਕਿ ਨਿਹੰਗ ਗੁਰਮੇਲ ਸਿੰਘ ਦਾ ਲਾਸ਼ ਖੂਨ ਨਾਲ ਭਿੱਜੀ ਹੋਈ ਸੀ। ਉਹਨਾਂ ਨੇ ਤੁਰੰਤ ਰਾਜਗੜ੍ਹ ਵਾਲੇ ਬਾਬੇ ਨੂੰ ਦੱਸਿਆ ਅਤੇ ਆਲੇ ਦੁਆਲੇ ਲੋਕਾਂ ਨੂੰ ਵੀ ਦੱਸਿਆ ਗਿਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਤਲਾਂ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ। ਬਰਛੇ ਵਰਗੇ ਤੇਜਧਾਰ ਹਥਿਆਰ ਮਾਰੇ ਹੋਏ ਸੀ। ਨਿਹੰਗ ਸਿੰਘ ਦੇ ਸਾਥੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਨਿਹੰਗ ਸਿੰਘ ਕੋਲ ਆਏ ਸੀ। ਸ਼ੱਕ ਹੈ ਕਿ  ਉਹਨਾਂ ਨੇ ਨਿਹੰਗ ਗੁਰਮੇਲ ਸਿੰਘ ਦਾ ਕਤਲ ਕੀਤਾ। 

JOIN US ON

Telegram
Sponsored Links by Taboola