ਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮ

Continues below advertisement

ਘਰ 'ਚ ਹੋਈ ਨਿੱਕੀ ਜਿਹੀ ਗੱਲ 'ਤੇ ਲੜਾਈ, ਪਤੀ ਨੇ ਚੁੱਕਿਆ ਖੌਫਨਾਕ ਕਦਮ

ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾ ਸਿੰਘ ਵਾਲਾ ਤੋਂ ਸਾਹਮਣੇ ਆਇਆ ਜਿਥੇ ਘਰੇਲੂ ਝਗੜੇ ਦੌਰਾਨ ਪਤੀ ਨੇ ਆਪਣੀ ਹੀ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿਸਤੋਂ ਬਾਅਦ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ। 
 
ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾਂ ਸਿੰਘ ਵਾਲਾ ਵਿੱਚ ਇੱਕ ਪਤੀ ਵੱਲੋਂ ਪਤਨੀ ਦੇ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦੱਸਿਆ ਉਸ ਦੀ ਭੈਣ ਮਨਜੀਤ ਕੌਰ ਦਾ ਫੋਨ ਆਇਆ ਸੀ ਉਸ ਦਾ ਪਤੀ ਬਿਨਾ ਵਜਹਾ ਤੋਂ ਲੜ ਰਿਹਾ ਹੈ। ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਿ ਤੂੰ ਘਰ ਛੱਡ ਕੇ ਪੇਕੇ ਚਲੀ ਜਾ ਉਸਦੀ ਮਾਂ ਬਖਸ਼ੀਸ਼ ਕੌਰ ਵੀ ਆਪਣੇ ਪੁੱਤਰ ਦਾ ਸਾਥ ਦੇ ਰਹੀ ਹੈ। ਅਤੇ ਉਸਤੋਂ ਬਾਅਦ ਉਸਦੇ ਜੀਜੇ ਦਾ ਫੋਨ ਆਇਆ ਕੀ ਮਨਜੀਤ ਕੌਰ ਨੇ ਕੋਈ ਤਿੱਖੀ ਚੀਜ਼ ਸਿਰ ਵਿੱਚ ਮਾਰ ਲਈ ਹੈ। ਜਦ ਉਨ੍ਹਾਂ ਉਥੇ ਜਾਕੇ ਦੇਖਿਆ ਤਾਂ ਉਸਦੀ ਭੈਣ ਦੇ ਸਿਰ ਤੇ ਪੱਟੀ ਲੱਗੀ ਹੋਈ ਸੀ ਅਤੇ ਜਦ ਉਨ੍ਹਾਂ ਪੱਟੀ ਚੱਕ ਕੇ ਦੇਖਿਆ ਤਾਂ ਸਿਰ ਵਿੱਚ ਸੁਰਾਖ ਸੀ। ਪਤਾ ਲੱਗਿਆ ਕਿ ਉਸ ਦੇ ਜੀਜੇ ਨੇ ਮਨਜੀਤ ਕੌਰ ਦੇ ਸਿਰ ਵਿੱਚ ਪਿਛਲੇ ਪਾਸੇ ਆਪਣੇ ਲਾਇਸੰਸੀ ਰਿਵਾਲਵਰ 32 ਬੋਰ ਨਾਲ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਿਸਤੋਂ ਬਾਅਦ ਉਨ੍ਹਾਂ ਤੁਰੰਤ ਇਸ ਇਤਲਾਹ ਥਾਣਾ ਮਮਦੋਟ ਦੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Continues below advertisement

JOIN US ON

Telegram