ਸੋਨਾਲੀ ਫੋਗਾਟ ਮਾਮਲੇ 'ਚ ਗੋਆ ਪੁਲਿਸ ਨੇ ਦਰਜ ਕੀਤਾ ਕਤਲ ਕੇਸ

ਪਣਜੀ: ਗੋਆ 'ਚ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਗੋਆ ਪੁਲਿਸ ਨੇ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰ ਲਗਾਤਾਰ ਉਸ 'ਤੇ ਕਤਲ ਦਾ ਦੋਸ਼ ਲਗਾ ਰਹੇ ਸਨ। ਉਸ ਦੇ ਭਰਾ ਰਿੰਕੂ ਢਾਕਾ ਨੇ ਗੋਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਭੈਣ ਸੋਨਾਲੀ ਦਾ ਕਤਲ ਉਸਦੇ ਦੋ ਸਾਥੀਆਂ ਨੇ ਕੀਤਾ ਹੈ। ਰਿੰਕੂ ਮੁਤਾਬਕ ਇਹ ਦੋ ਸਾਥੀ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਅਤੇ ਡਾਂਸ ਕਲਾਕਾਰ ਸੁਖਵਿੰਦਰ ਸਾਂਗਵਾਨ ਹਨ। ਰਿੰਕੂ ਨੇ ਦੱਸਿਆ ਕਿ ਮੌਤ ਤੋਂ ਕੁਝ ਸਮਾਂ ਪਹਿਲਾਂ ਸੋਨਾਲੀ ਨੇ ਆਪਣੀ ਮਾਂ, ਭੈਣ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਗੱਲ ਕੀਤੀ ਸੀ। ਉਹ ਪਰੇਸ਼ਾਨ ਸੀ ਅਤੇ ਆਪਣੇ ਦੋ ਸਾਥੀਆਂ ਖਿਲਾਫ ਸ਼ਿਕਾਇਤ ਕਰ ਰਹੀ ਸੀ। ਇਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸੋਨਾਲੀ ਦੀ ਮੌਤ ਤੋਂ ਬਾਅਦ ਹਰਿਆਣਾ ਵਿਚ ਉਸ ਦੇ ਫਾਰਮ ਹਾਊਸ ਤੋਂ ਸੀਸੀਟੀਵੀ ਕੈਮਰੇ, ਲੈਪਟਾਪ ਅਤੇ ਹੋਰ ਜ਼ਰੂਰੀ ਚੀਜ਼ਾਂ ਗਾਇਬ ਹਨ।

JOIN US ON

Telegram
Sponsored Links by Taboola