ਪੰਜਾਬ 'ਚੋਂ ਭਾਰੀ ਅਸਲਾ ਬਰਾਮਦ, ਕਰਨੀ ਸੀ ਵੱਡੀ ਵਾਰਦਾਤ

ਲਾਵਾਰਿਸ ਬੈਗ ਵਿੱਚੋਂ ਜੀਆਰਪੀ ਪੁਲਿਸ ਰਾਜਪੁਰਾ ਨੇ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਛੇ ਪਿਸਟਲ ਕੀਤੇ ਬਰਾਮਦ

ਲੰਘੇ ਸਾਲ ਅਗਸਤ ਵਿੱਚ ਵੀ ਜੀਆਰਪੀ ਪੁਲਿਸ ਵੱਲੋਂ 10 ਪਿਸਟਲ ਕੀਤੇ ਗਏ ਸੀ ਬਰਾਮਦ

ਰਾਜਪੁਰਾ 5 ਅਪ੍ਰੈਲ ( ਗੁਰਪ੍ਰੀਤ ਸਿੰਘ ਧੀਮਾਨ)

ਜੀਆਰਪੀ ਪੁਲਿਸ ਰਾਜਪੁਰਾ ਦੇ ਵੱਲੋਂ ਪਲੇਟਫਾਰਮ ਉਪਰ ਵਿਸ਼ੇਸ਼ ਚੈਕਿੰਗ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਉੱਪਰ ਇੱਕ ਲਾਵਾਰਿਸ ਪਿੱਟੂ ਬੈਡ ਅਤੇ ਕੱਪੜਿਆਂ ਵਿੱਚ ਲਪੇਟੇ ਹੋਏ ਛੇ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਤਿੰਨ ਸਪੇਅਰ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਜੀਆਰਪੀ ਚੌਂਕੀ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਅਨੁਸਾਰ ਰੇਲਵੇ ਸਟੇਸ਼ਨ ਉੱਪਰ ਵਿਸ਼ੇਸ਼ ਚੈਕਿੰਗ ਦੌਰਾਨ ਜੀ ਆਰਪੀ ਪੁਲਿਸ ਰਾਜਪੁਰਾ ਨੂੰ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ ਅਤੇ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

JOIN US ON

Telegram
Sponsored Links by Taboola