Khalistan Zindabad Slogans: ਫ਼ਰੀਦਕੋਟ 'ਚ ਇੱਕ ਵਾਰ ਫਿਰ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Continues below advertisement

Khalistan Zindabad Slogans: ਫ਼ਰੀਦਕੋਟ 'ਚ ਇੱਕ ਵਾਰ ਫਿਰ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਸ਼ੈਸ਼ਨ ਜੱਜ ਦੀ ਕੋਠੀ ਦੀ ਕੰਧ 'ਤੇ ਲਿੱਖੇ ਨਾਅਰੇ

ਫ਼ਰੀਦਕੋਟ: ਇੱਕ ਮਹੀਨੇ ਬਾਅਦ ਫਿਰ ਦੂਸਰੀ ਵਾਰ ਫ਼ਰੀਦਕੋਟ 'ਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਹਰੇ ਲਿਖੇ ਨਜ਼ਰ ਆਏ। ਦੱਸ ਦਈਏ ਕਿ ਸ਼ਨੀਵਾਰ ਨੂੰ ਸਵੇਰੇ ਇਹ ਖ਼ਬਰ ਅੱਗ ਵਾਂਗ ਫੈਲ ਗਈ ਜਦੋਂ ਸੈਸ਼ਨ ਹਾਉਸ (ਸੈਸ਼ਨ ਜੱਜ ਦੀ ਕੋਠੀ) ਦੀ ਕੰਧ 'ਤੇ ਬਾਹਰਲੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਿਖੇ ਨਜ਼ਰ ਆਏ। ਹਾਲਾਂਕਿ ਪੁਲਿਸ ਨੂੰ ਸੁਚਨਾ ਮਿਲਦੇ ਹੀ ਇਨ੍ਹਾਂ ਨਾਅਰਿਆ ਨੂੰ ਮਿਟਾ ਦਿੱਤਾ ਗਿਆ ਪਰ ਅਜਿਹੀ ਘਟਨਾ ਤੋਂ ਬਾਅਦ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ ਹੈ।

ਇਸ ਸਬੰਧੀ SFJ ਦੇ ਮੁੱਖੀ ਗੁਰਪਤਵੰਤ ਸਿੰਘ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ। ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਦੀ ਸੁਚਨਾਂ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਆਸਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ।

ਸੈਸ਼ਨ ਜੱਜ ਦੇ ਘਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਦੇ ਹੀ ਫਰੀਦਕੋਟ ਪੁਲਿਸ ਹਰਕਤ ਵਿੱਚ ਆ ਗਈ। ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸੈਸ਼ਨ ਜੱਜ ਦੀ ਕੋਠੀ ਨੂੰ ਆਉਣ-ਜਾਣ ਵਾਲੇ ਰਸਤੇ ਦੀ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਪੁਲਿਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ਰੀਦਕੋਟ ਦੀ ਬਾਜ਼ੀਗਰ ਬਸਤੀ ਦੇ ਪਾਰਕ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ। ਨਗਰ ਕੌਾਸਲ ਦੇ ਸਫ਼ਾਈ ਕਰਮਚਾਰੀ ਨੇ ਸਭ ਤੋਂ ਪਹਿਲਾਂ ਇਹ ਦੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਜਿਸ ਤੋਂ ਬਾਅਦ ਪੇਂਟ ਨਾਲ ਨਾਅਰੇਬਾਜ਼ੀ ਕੀਤੀ ਗਈ।

Continues below advertisement

JOIN US ON

Telegram