ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਭਾਰਤ ਨੂੰ ਧਮਕੀ, 'ਸਿੱਖ ਇਸ ਦਿਨ ਏਅਰ ਇੰਡੀਆ ਦੀ ਫਲਾਈਟ 'ਚ ਨਾ ਚੜ੍ਹਨ...'
ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਭਾਰਤ ਨੂੰ ਧਮਕੀ, 'ਸਿੱਖ ਇਸ ਦਿਨ ਏਅਰ ਇੰਡੀਆ ਦੀ ਫਲਾਈਟ 'ਚ ਨਾ ਚੜ੍ਹਨ...'
ਪਾਬੰਦੀਸ਼ੁਦਾ ਸੰਗਠਨ 'ਸਿੱਖ ਫਾਰ ਜਸਟਿਸ' ਦੇ ਮੁਖੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਭਾਰਤ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਸੋਸ਼ਲ ਮੀਡੀਆ 'ਤੇ ਇੱਕ ਆਡੀਓ-ਵੀਡੀਓ ਸੰਦੇਸ਼ ਰਾਹੀਂ ਚੇਤਾਵਨੀ ਦਿੱਤੀ ਹੈ ਕਿ ਸਿੱਖ ਭਾਈਚਾਰੇ ਦਾ ਕੋਈ ਵੀ ਵਿਅਕਤੀ 19 ਨਵੰਬਰ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਸਫ਼ਰ ਨਾ ਕਰੇ। ਇਸ ਦਿਨ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਭਾਰਤ ਨੂੰ ਚੇਤਾਵਨੀ ਦਿੰਦੇ ਹੋਏ ਖਾਲਿਸਤਾਨੀ ਅੱਤਵਾਦੀ ਨੇ ਇਹ ਵੀ ਕਿਹਾ ਕਿ ਇਸ ਦਿਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ 19 ਨਵੰਬਰ ਉਹੀ ਦਿਨ ਹੈ ਜਿਸ ਦਿਨ 'ਵਰਲਡ ਟੈਰਰ ਕੱਪ' ਦਾ ਫਾਈਨਲ ਹੈ। ਅੱਤਵਾਦੀ ਨੇ 'ਕ੍ਰਿਕਟ ਵਰਲਡ ਕੱਪ' ਨੂੰ 'ਵਰਲਡ ਟੈਰਰ ਕੱਪ' ਕਹਿ ਕੇ ਇਹ ਧਮਕੀ ਦਿੱਤੀ ਹੈ। ਇਹ ਵਿਸ਼ਵ ਕੱਪ ਅਹਿਮਦਾਬਾਦ ਵਿੱਚ ਕਰਵਾਇਆ ਜਾ ਰਿਹਾ ਹੈ। ਪੰਨੂੰ ਨੇ ਏਅਰ ਇੰਡੀਆ ਦੀ ਉਡਾਣ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।