Jammu Kashmir : ਰਾਜੌਰੀ ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਢੇਰ

Continues below advertisement

Jammu Kashmir : ਰਾਜੌਰੀ ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਢੇਰ

#JK #Rajouri #terrorist #encounter #abplive

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ।
ਬੁੱਧਵਾਰ ਨੂੰ ਹੋਏ ਮੁਕਾਬਲੇ 'ਚ ਵਿਸ਼ੇਸ਼ ਬਲਾਂ ਦੇ ਦੋ ਕਪਤਾਨਾਂ ਸਮੇਤ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ ਅਤੇ ਦੋ ਜ਼ਖਮੀ ਹੋ ਗਏ।
ਧਰਮਸਾਲ ਦੇ ਬਾਜੀਮਲ ਇਲਾਕੇ 'ਚ ਰਾਤ ਭਰ ਰੁਕਣ ਤੋਂ ਬਾਅਦ ਵੀਰਵਾਰ ਸਵੇਰੇ ਗੋਲੀਬਾਰੀ ਮੁੜ ਸ਼ੁਰੂ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀ ਸੰਘਣੇ ਜੰਗਲ ਵਾਲੇ ਖੇਤਰ ਵੱਲ ਭੱਜ ਨਾ ਸਕਣ, ਇਹ ਯਕੀਨੀ ਬਣਾਉਣ ਲਈ ਵਾਧੂ ਸੁਰੱਖਿਆ ਬਲਾਂ ਦੀ ਮਦਦ ਨਾਲ ਇਲਾਕੇ ਨੂੰ ਰਾਤ ਭਰ ਘੇਰ ਲਿਆ ਗਿਆ।  ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ। ਜਿਸ ਦੀ ਪਹਿਚਾਣ ਕੁਆਰੀ ਨਾਮ ਤੋਂ ਹੋਈ ਸੀ।
ਕਵਾਰੀ ਨੂੰ ਇਲਾਕੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਮੁੜ ਸਰਗਰਮ ਕਰਨ ਲਈ ਭੇਜਿਆ ਗਿਆ ਸੀ ਅਤੇ ਉਹ "ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ" (ਆਈਈਡੀ) ਬਣਾਉਣ ਵਿੱਚ ਮਾਹਰ ਸੀ।ਅੱਤਵਾਦੀ ਨੂੰ ਪਾਕਿਸਤਾਨ ਅਤੇ ਅਫਗਾਨ ਫਰੰਟ 'ਤੇ ਸਿਖਲਾਈ ਦਿੱਤੀ ਗਈ ਸੀ। ਉਹ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਅੱਤਵਾਦੀ ਸੀ।
ਪਾਕਿਸਤਾਨੀ ਅੱਤਵਾਦੀ ਪਿਛਲੇ ਇੱਕ ਸਾਲ ਤੋਂ ਰਾਜੌਰੀ-ਪੁੰਛ ਇਲਾਕੇ ਵਿੱਚ ਆਪਣੇ ਗਰੁੱਪ ਨਾਲ ਸਰਗਰਮ ਸੀ। ਉਸ ਨੇ ਇਹ ਵੀ ਦੱਸਿਆ ਕਿ ਮਾਰੇ ਗਏ ਅੱਤਵਾਦੀ ਨੂੰ ਡਾਂਗਰੀ ਅਤੇ ਕੰਢੀ ਹਮਲਿਆਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ।ਇਸ ਸਾਲ ਜਨਵਰੀ ਵਿੱਚ ਡਾਂਗਰੀ ਵਿੱਚ ਹੋਏ ਹਮਲੇ ਵਿੱਚ ਸੱਤ ਲੋਕ ਮਾਰੇ ਗਏ ਸਨ।

Continues below advertisement

JOIN US ON

Telegram