Viral Video: Operation theater 'ਚ Pre-Wedding Photo Shoot ਕਰਵਾ ਰਿਹਾ ਸੀ ਡਾਕਟਰ, ਗਈ ਨੌਕਰੀ

Viral Video: Operation theater 'ਚ Pre-Wedding Photo Shoot ਕਰਵਾ ਰਿਹਾ ਸੀ ਡਾਕਟਰ, ਗਈ ਨੌਕਰੀ
#Viralvideo #Prewedding #Photoshoot #doctor #abplive

ਆਪਰੇਸ਼ਨ ਥੀਏਟਰ 'ਚ ਆਪਣੀ ਮੰਗੇਤਰ ਨਾਲ Pre-Wedding ਫੋਟੋਸ਼ੂਟ ਕਰਵਾ ਰਿਹਾ ਡਾਕਟਰ
ਮਜ਼ਾਕ ਨਹੀਂ ਹੈ ਇਹ - ਇਸੀ ਲਈ ਡਾਕਟਰ ਨੂੰ ਆਪਣੀ ਨੌਕਰੀ ਤੋਂ ਧੋਣੇ ਪਏ ਹੱਥ
ਜੀ ਹਾਂ ਮਾਮਲਾ ਕਰਨਾਟਕ ਦੇ ਚਿਤਰਦੁਰਗਾ ਜ਼ਿਲੇ ਦੇ ਇੱਕ ਸਰਕਾਰੀ ਹਸਪਤਾਲ ਦਾ ਹੈ 
ਜਿਥੇ ਠੇਕੇ 'ਤੇ ਕੰਮ ਕਰ ਰਹੇ ਇੱਕ ਡਾਕਟਰ ਨੂੰ ਆਪ੍ਰੇਸ਼ਨ ਥੀਏਟਰ 'ਚ ਵਿਆਹ ਤੋਂ ਪਹਿਲਾਂ ਦਾ ਫੋਟੋਸ਼ੂਟ ਕਰਵਾਉਣਾ ਮਹਿੰਗਾ ਪੈ ਗਿਆ 
ਤੇ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਨੇ |
ਫੋਟੋਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ।
ਫੁਟੇਜ ਵਿੱਚ ਅਧਿਕਾਰੀਆਂ ਦੁਆਰਾ ਪਛਾਣੇ ਗਏ ਡਾਕਟਰ ਅਭਿਸ਼ੇਕ ਨੂੰ ਇੱਕ ਮਰੀਜ਼ ਦਾ ਆਪ੍ਰੇਸ਼ਨ ਕਰਦਾ ਦਿਖਾਇਆ ਗਿਆ ਹੈ, ਜਦੋਂ ਕਿ ਉਸਦੀ ਮੰਗੇਤਰ ਉਸਨੂੰ ਫਰਜ਼ੀ ਆਪ੍ਰੇਸ਼ਨ ਵਿੱਚ ਸਹਾਇਤਾ ਕਰਦੀ ਦਿਖਾਈ ਦਿੰਦੀ ਹੈ। ਇਸ ਜੋੜੇ ਨੂੰ ਮੈਡੀਕਲ ਉਪਕਰਨਾਂ ਦੀ ਵਰਤੋਂ ਕਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਆਪਰੇਸ਼ਨ ਥੀਏਟਰ ਦੀਆਂ ਲਾਈਟਾਂ ਵੀ ਜਗ ਰਹੀਆਂ ਹਨ। ਵੀਡੀਓ ਦੇਖ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਕਿਸੇ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਹੋਵੇ। ਵੀਡੀਓ 'ਚ ਕੈਮਰਾਪਰਸਨ ਅਤੇ ਟੈਕਨੀਸ਼ੀਅਨ ਵੀ ਦਿਖਾਈ ਦੇ ਰਹੇ ਹਨ ਤੇ ਵੀਡੀਓ ਦਾ ਅੰਤ "ਮਰੀਜ਼" ਦੇ ਮਖੌਲੀ ਸਰਜਰੀ ਤੋਂ ਬਾਅਦ ਉੱਠਣ ਅਤੇ ਹੱਸਣ ਨਾਲ ਹੁੰਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਦੇ ਧਿਆਨ 'ਚ ਆਉਣ ਤੋਂ ਬਾਅਦ ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਡਾਕਟਰ ਅਭਿਸ਼ੇਕ ਨੂੰ ਤੁਰੰਤ ਬਰਖਾਸਤ ਕਰਨ ਦੇ ਆਦੇਸ਼ ਦਿੱਤੇ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ "ਸਰਕਾਰੀ ਹਸਪਤਾਲ ਜਨਤਾ ਦੀ ਸੇਵਾ ਕਰਨ ਲਈ ਹੁੰਦੇ ਹਨ, ਨਿੱਜੀ ਰੁਝੇਵਿਆਂ ਲਈ ਨਹੀਂ" ਅਤੇ ਅਜਿਹੇ "ਅਨੁਸ਼ਾਸਨਹੀਣਤਾ" ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਗਲਤ ਅਤੇ ਅਣਮਨੁੱਖੀ ਕਰਾਰ ਦਿੱਤਾ।

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

JOIN US ON

Telegram
Sponsored Links by Taboola