Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!
Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!
ਸਨਸਨੀਖ਼ੇਜ਼ ਮਾਮਲਾ - ਹਿਮਾਚਲੀ ਟੈਕਸੀ ਡਰਾਈਵਰ ਦਾ ਕਤਲ !!!
ਲੁਧਿਆਣਾ ਦੇ ਨੌਜਵਾਨਾਂ 'ਤੇ ਕਤਲ ਦਾ ਇਲਜ਼ਾਮ
ਹਿਮਾਚਲ ਪੁਲਿਸ ਨੇ 2 ਨੌਜਵਾਨ ਕੀਤੇ ਗ੍ਰਿਫ਼ਤਾਰ
ਟੈਕਸੀ ਡਰਾਈਵਰ ਦੀ ਲਾਸ਼ ਦੀ ਭਾਲ 'ਚ ਹਿਮਾਚਲ ਪੁਲਿਸ
ਕੀਰਤਪੁਰ ਸਾਹਿਬ ਦੀ ਨਹਿਰ ਵਿੱਚ ਲੱਭੀ ਜਾ ਰਹੀ ਲਾਸ਼
ਹਿਮਾਚਲ ਪੁਲਿਸ ਇਕ ਟੈਕਸੀ ਡਰਾਈਵਰ ਦੀ ਲਾਸ਼ ਦੀ ਭਾਲ ਵਿੱਚ ਕੀਰਤਪੁਰ ਸਾਹਿਬ ਪੁੱਜੀ |
ਪੁਲਿਸ ਮੁਤਾਬਕ ਪੰਜਾਬ ਲੁਧਿਆਣਾ ਦੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ਤੇ
62 ਸਾਲਾ ਹਿਮਾਚਲੀ ਟੈਕਸੀ ਡਰਾਈਵਰ ਦਾ ਕਤਲ ਕੀਤਾ ਗਿਆ
ਅਤੇ ਲਾਸ਼ ਨੂੰ ਕੀਰਤਪੁਰ ਸਾਹਿਬ ਦੀ ਨਹਿਰ ਵਿੱਚ ਸੁੱਟਿਆ ਗਿਆ ਹੈ |
ਇਸ ਮਾਮਲੇ 'ਚ ਪੁਲਿਸ ਨੇ ਲੁਧਿਆਣਾ ਦੋ ਨੌਜਵਾਨਾਂ ਹਰਜੋਤ ਤੇ ਗੁਰਪ੍ਰੀਤ ਨੂੰ ਗਿਰਫ਼ਤਾਰ ਕੀਤਾ ਹੈ |
ਇਲਜ਼ਾਮ ਹਨ ਕਿ ਉਕਤ ਨੌਜਵਾਨਾਂ ਨੇ ਹਿਮਾਚਲ ਘੁੰਮਣ ਦੇ ਲਈ
ਇੱਕ ਟੈਕਸੀ ਕਿਰਾਏ ਤੇ ਕੀਤੀ ਗਈ।
ਹਰੀ ਕ੍ਰਿਸ਼ਨ ਨਾਂ ਦਾ ਟੈਕਸੀ ਡਰਾਈਵਰ ਮਨਾਲੀ ਤੋਂ ਆਪਣੀ ਟੈਕਸੀ ਲੈਕੇ ਇਹਨਾਂ ਨੌਜਵਾਨਾਂ ਨਾਲ ਗਿਆ ਸੀ
ਪ੍ਰੰਤੂ ਉਸਦਾ ਕੁਝ ਪਤਾ ਨਹੀਂ ਚੱਲ ਰਿਹਾ |
ਪੁਲਿਸ ਮਾਮਲੇ ਦੀ ਜਾਂਚ ਕਰਦੇ ਹੋਏ ਲੁਧਿਆਣਾ ਦੇ ਨੌਜਵਾਨਾਂ ਤੱਕ ਪੁੱਜੀ
ਅਤੇ ਉਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ।
ਪੁਲਿਸ ਅਧਿਕਾਰੀ ਮੁਤਾਬਕ ਨੌਜਵਾਨਾਂ ਵੱਲੋਂ ਮਨਾਲੀ ਤੋਂ ਵਾਪਸ ਆਉਂਦਿਆਂ ਇਸ ਟੈਕਸੀ ਡਰਾਈਵਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ
ਅਤੇ ਉਸ ਦੀ ਲਾਸ਼ ਕੀਰਤਪੁਰ ਸਾਹਿਬ ਵਿਖੇ ਨਹਿਰ ਦੇ ਵਿੱਚ ਸੁੱਟ ਦਿੱਤਾ
ਹਿਮਾਚਲ ਪੁਲਿਸ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਹੁਣ ਕੀਰਤਪੁਰ ਸਾਹਿਬ ਦੀ ਨਹਿਰ ਵਿੱਚੋਂ ਟੈਕਸੀ ਡਰਾਈਵਰ ਦੀ ਲਾਸ਼ ਲੱਭਣ ਦਾ ਯਤਨ ਕਰ ਰਹੀ ਹੈ |