Shameful to Punjabi's |  Britain 'ਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ! ਹੁਣ ਕੱਟਣਗੇ ਜੇਲ੍ਹ

Continues below advertisement

Shameful to Punjabi's |  Britain 'ਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ! ਹੁਣ ਕੱਟਣਗੇ ਜੇਲ੍ਹ

#Britain #Punjabi #Humantrafficking #crime #abplive

ਪੰਜਾਬੀਆਂ ਨੇ ਵਿਦੇਸ਼ੀ ਧਰਤੀ ਉੱਪਰ ਆਪਣੀ ਮਿਹਨਤ ਨਾਲ ਜਿੱਥੇ ਵੱਡੇ ਮੁਕਾਮ ਹਾਸਲ ਕੀਤੇ ਹਨ, ਉੱਥੇ ਹੀ ਕੁਝ ਲੋਕਾਂ ਨੇ ਇਸ ਮਿਹਨਤਕਸ਼ ਕੌਮ ਦਾ ਨਾਂ ਬਦਨਾਮ ਵੀ ਕਰਵਾਇਆ ਹੈ। ਤਾਜ਼ਾ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ। ਇੱਥੇ ਕੌਮਾਂਤਰੀ ਪੱਧਰ ’ਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੇ ਮਨੁੱਖੀ ਤਸਕਰੀ ਦੇ ਮਾਮਲੇ ’ਚ 16 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਵਿੱਚ ਕਈ ਪੰਜਾਬੀ ਵੀ ਸ਼ਾਮਲ ਹਨ।

ਕੌਮਾਂਤਰੀ ਪੱਧਰ ’ਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੇ ਬਰਤਾਨੀਆ ’ਚ ਮਨੁੱਖੀ ਤਸਕਰੀ ਦੇ ਮਾਮਲੇ ’ਚ ਪੰਜਾਬੀਆਂ ਸਮੇਤ 16 ਵਿਅਕਤੀਆਂ ਨੂੰ ਕੁੱਲ ਮਿਲਾ ਕੇ 70 ਤੋਂ ਜ਼ਿਆਦਾ ਸਾਲ ਦੀ ਸਜ਼ਾ ਸੁਣਾਈ ਗਈ ਹੈ। ਕੌਮੀ ਅਪਰਾਧ ਏਜੰਸੀ (ਐਨਸੀਏ) ਮੁਤਾਬਕ ਚਰਨ ਸਿੰਘ ਗਰੋਹ ਦਾ ਮੁਖੀ ਸੀ ਤੇ ਉਸ ਨੇ 2017 ਤੋਂ 2019 ਦੌਰਾਨ ਦੁਬਈ ਦੇ ਸੈਂਕੜੇ ਦੌਰੇ ਕਰਕੇ ਬਰਤਾਨੀਆ ਤੋਂ ਬਾਹਰ ਕਰੀਬ 7 ਕਰੋੜ ਪੌਂਡ ਗ਼ੈਰਕਾਨੂੰਨੀ ਢੰਗ ਨਾਲ ਭੇਜੇ ਸਨ।
ਏਜੰਸੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪੈਸਾ ਨਸ਼ਿਆਂ ਦੀ ਵਿਕਰੀ ਤੇ ਸੰਗਠਤ ਇਮੀਗਰੇਸ਼ਨ ਅਪਰਾਧ ਤੋਂ ਕਮਾਇਆ ਗਿਆ ਸੀ। ਕ੍ਰੋਏਡੋਨ ਕ੍ਰਾਊਨ ਕੋਰਟ ’ਚ ਤਿੰਨ ਦਿਨਾਂ ਤੱਕ ਚੱਲੀ ਸੁਣਵਾਈ ਦੌਰਾਨ ਹੰਸਲੋਅ ਦੇ ਚਰਨ ਸਿੰਘ (44) ਨੂੰ ਸਾਢੇ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਦੇ ਦੋ ਨਜ਼ਦੀਕੀਆਂ ਵਲਜੀਤ ਸਿੰਘ ਨੂੰ 11 ਸਾਲ ਜਦਕਿ ਸਵੰਦਰ ਸਿੰਘ ਢੱਲ ਨੂੰ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ ਹੇਠ 10 ਸਾਲ ਤੇ ਮਨੁੱਖੀ ਤਸਕਰੀ ਲਈ ਪੰਜ ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਹੈ।
ਗਰੋਹ ਦੇ ਹੋਰ ਮੈਂਬਰ ਅਮਰਜੀਤ, ਜਗਿੰਦਰ ਕਪੂਰ, ਜੈਕਦਾਰ ਕਪੂਰ, ਮਨਮੋਹਨ ਸਿੰਘ ਕਪੂਰ, ਪਿੰਕੀ ਕਪੂਰ ਤੇ ਜਸਬੀਰ ਸਿੰਘ ਮਲਹੋਤਰਾ ਨੂੰ 9 ਸਾਲ ਤੋਂ 11 ਮਹੀਨਿਆਂ ਤੱਕ ਦੀ ਸਜ਼ਾ ਦਿੱਤੀ ਗਈ ਹੈ। ਐਨਸੀਏ ਦੇ ਸੀਨੀਅਰ ਜਾਂਚ ਅਧਿਕਾਰੀ ਕ੍ਰਿਸ ਹਿਲ ਨੇ ਕਿਹਾ ਕਿ ਦੋ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਜਾਂਚ ਮਗਰੋਂ ਗਰੋਹ ਦੀਆਂ ਸਰਗਰਮੀਆਂ ਦੇ ਸਬੂਤ ਮਿਲੇ ਜਿਸ ਮਗਰੋਂ ਹੁਣ ਜਾ ਕੇ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram